9 ਹਫਤਿਆਂ ਦੀ ਗਰਭਵਤੀ ਦਾ ਧੋਖੇ ਨਾਲ ਡਾਕਟਰ ਨੇ ਕੀਤਾ ਗਰਭਪਾਤ!

05/25/2018 1:55:31 AM

ਪਾਤੜਾਂ, (ਅਡਵਾਨੀ)- 9 ਹਫਤਿਆਂ ਦੀ ਗਰਭਵਤੀ ਔਰਤ ਦਾ ਡਾਕਟਰ ਨੇ ਧੋਖੇ ਨਾਲ  ਗਰਭਪਾਤ ਕਰਵਾ ਦਿੱਤਾ। ਪਰਿਵਾਰ ਵਾਲਿਆਂ ਨੇ ਇਸ ਦੀ ਲਿਖਤੀ ਸ਼ਿਕਾਇਤ ਆਈ. ਜੀ. ਪਟਿਆਲਾ ਏ. ਐੱਸ. ਰਾਏ ਨੂੰ ਦਿੱਤੀ ਹੈ। ਉਨ੍ਹਾਂ ਅੱਗੇ ਐੈੱਸ. ਐੈੱਸ. ਪੀ. ਪਟਿਆਲਾ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਪਾਤੜਾਂ ਦੇ ਵਾਰਡ ਨੰਬਰ 1 ਵਿਚ ਰੁਪਿੰਦਰ ਕੌਰ ਪਤਨੀ ਸਾਹਿਬ ਸਿੰਘ ਨੇ ਜੋ ਸ਼ਿਕਾਇਤ ਕੀਤੀ ਹੈ, ਉਸ ਦੀ ਕਾਪੀ ਮੀਡੀਆ ਨੂੰ ਦਿੰਦੇ ਹੋਏ ਦੱਸਿਆ ਕਿ ਉਸ ਦੇ ਪੇਟ ਵਿਚ ਦਰਦ ਰਹਿੰਦਾ ਸੀ ਅਤੇ ਉਲਟੀ ਵੀ ਆਉਂਦੀ ਸੀ। ਅਲਟਰਾਸਾਊਂਡ ਕਰਵਾਉਣ 'ਤੇ ਡਾਕਟਰ ਨੇ ਰਿਪੋਰਟ ਦਿੰਦੇ ਹੋਏ ਕਿਹਾ ਕਿ ਬੱਚਾ ਤੁਹਾਡੀ ਸੱਜੀ ਟਿਊਬ ਵਿਚ ਆ ਗਿਆ ਹੈ। ਜੇਕਰ ਤੁਸੀਂ ਤੁਰੰਤ ਆਪ੍ਰੇਸ਼ਨ ਨਾ ਕਰਵਾਇਆ ਤਾਂ ਟਿਊਬ ਫਟਣ ਨਾਲ ਤੁਹਾਡੀ ਮੌਤ ਵੀ ਹੋ ਸਕਦੀ ਹੈ। ਇਸ ਤੋਂ ਬਾਅਦ ਇਕ ਹਸਪਤਾਲ ਦੇ ਡਾਕਟਰ ਨੇ ਉਸ ਦਾ ਆਪਰੇਸ਼ਨ ਕਰ ਕੇ ਟਿਊਬ ਹੀ ਬਾਹਰ ਕੱਢ ਦਿੱਤੀ।
ਕੁੱਝ ਦਿਨਾਂ ਬਾਅਦ ਰੁਪਿੰਦਰ ਕੌਰ ਠੀਕ ਨਾ ਹੋਈ ਤਾਂ ਪਰਿਵਾਰ ਵਾਲਿਆਂ ਨੇ ਉਸ ਦਾ ਅਲਟਰਾਸਾਊਂਡ ਕਿਸੇ ਹੋਰ ਸ਼ਹਿਰ ਤੋਂ ਕਰਵਾਇਆ। ਉਸ ਨੇ ਸਾਰੀ ਰਿਪੋਰਟਸ ਲੈ ਕੇ  ਪਟਿਆਲਾ ਦੇ ਵੱਡੇ ਡਾਕਟਰ ਕੋਲੋਂ ਚੈੱਕ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਗਰਭਪਾਤ ਹੋਇਆ ਹੈ।
ਪਰਿਵਾਰ ਵਾਲਿਆਂ ਨੇ ਕਿਹਾ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ, ਜਿਸ ਦੀ ਸ਼ਿਕਾਇਤ ਅਸੀਂ ਆਈ. ਜੀ. ਪਟਿਆਲਾ ਨੂੰ ਦਿੱਤੀ ਹੈ। ਉਨ੍ਹਾਂ ਇਸ ਦੀ ਜਾਂਚ ਐੱਸ. ਐੱਸ. ਪੀ. ਪਟਿਆਲਾ ਨੂੰ ਸੌਂਪ ਦਿੱਤੀ ਹੈ।


Related News