ਪ੍ਰਭੂ ਦੀ ਅਮਰੀਕਾ ਯਾਤਰਾ ਦੌਰਾਨ ਵੀਜ਼ਾ, ਸਟੀਲ ਡਿਊਟੀ ਵਰਗੇ ਮੁੱਦੇ ਰਹਿਣਗੇ ਅਹਿਮ

05/25/2018 11:00:34 PM

ਨਵੀਂ ਦਿੱਲੀ-ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਦੀ ਅਗਲੀ ਅਮਰੀਕਾ ਯਾਤਰਾ 'ਚ ਅਮਰੀਕਾ ਵੱਲੋਂ ਸਟੀਲ ਅਤੇ ਐਲੂਮੀਨੀਅਮ 'ਤੇ ਇੰਪੋਰਟ ਡਿਊਟੀ ਵਧਾਉਣ ਅਤੇ ਵੀਜ਼ਾ ਪਾਬੰਦੀਆਂ ਵਰਗੇ ਮੁੱਖ ਮੁੱਦੇ ਅਹਿਮ ਹੋਣਗੇ। ਅਮਰੀਕਾ ਦੇ ਵਪਾਰ ਪ੍ਰਤੀਨਿਧੀ ਅਤੇ ਵਣਜ ਮੰਤਰੀ ਦੇ ਨਾਲ ਹੋਣ ਵਾਲੀ ਬੈਠਕ 'ਚ ਉਹ ਇਨ੍ਹਾਂ ਮੁੱਦਿਆਂ 'ਤੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨਗੇ।     
ਪ੍ਰਭੂ 10 ਜੂਨ ਤੋਂ ਵਾਸ਼ਿੰਗਟਨ ਅਤੇ ਨਿਊਯਾਰਕ ਦੀ ਯਾਤਰਾ 'ਤੇ ਹੋਣਗੇ। ਇਸ ਪੰਜ ਦਿਨਾ ਯਾਤਰਾ ਦੌਰਾਨ ਉਹ ਅਮਰੀਕਾ 'ਚ ਕਈ ਉੱਚ ਅਧਿਕਾਰੀਆਂ ਨੂੰ ਮਿਲਣਗੇ। ਪ੍ਰਭੂ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਨਾਲ ਹਰ ਪੱਧਰ 'ਤੇ ਜੁੜ ਰਿਹਾ ਹੈ ਕਿਉਂਕਿ ਅਮਰੀਕੀ ਕੰਪਨੀਆਂ ਲਈ ਇੱਥੇ ਵੱਡੇ ਮੌਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਦੇ ਨਾਲ ਇਕ ਵੱਡੇ ਏਜੰਡੇ ਨੂੰ ਯਕੀਨੀ ਕਰਨਾ ਚਾਹੁੰਦੇ ਹਾਂ। ਸ਼ਹਿਰੀ ਹਵਾਬਾਜ਼ੀ ਖੇਤਰ 'ਚ ਇੱਥੇ ਅਮਰੀਕਾ ਲਈ ਵੱਡੇ ਮੌਕੇ ਹਨ । ਪ੍ਰਭੂ ਉਥੇ ਨਿੱਜੀ ਖੇਤਰ ਦੇ ਲੋਕਾਂ ਅਤੇ ਜਾਂਚ ਸੰਸਥਾਨਾਂ ਦੇ ਨਾਲ ਵੀ ਗੱਲਬਾਤ ਕਰਨਗੇ।
ਉਨ੍ਹਾਂ ਨੇ ਕਿਹਾ, ''ਮੇਰੀ ਉੱਥੇ ਅਮਰੀਕੀ ਵਪਾਰ ਪ੍ਰਤਿਨਿੱਧੀ ਅਤੇ ਉਨ੍ਹਾਂ ਦੇ ਵਣਜ ਮੰਤਰੀ ਦੇ ਨਾਲ ਬੈਠਕ ਹੋਣੀ ਹੈ। ਅਸੀਂ ਅਮਰੀਕਾ ਵਲੋਂ ਚੁੱਕੇ ਗਏ ਇਕਪਾਸੜ ਕਦਮਾਂ ਨੂੰ ਬੈਠਕ 'ਚ ਚੁੱਕਾਂਗੇ।''


Related News