ਨਹੀਂ ਮਿਲਿਆ ਕਮਾਂਡੈਂਟ ਦੇ ਘਰ ਫਾਇਰਿੰਗ ਕਰਨ ਵਾਲਿਆਂ ਦਾ ਕੋਈ ਸੁਰਾਗ

05/16/2018 4:03:36 PM

ਜਲੰਧਰ (ਮਹੇਸ਼)— ਸੂਰਿਆ ਐਨਕਲੇਵ ਵਿਚ ਸੋਮਵਾਰ ਦੁਪਹਿਰ 12.45 ਵਜੇ ਕਮਾਂਡੈਂਟ ਵਿਪਨ ਕੁਮਾਰ ਸ਼ਰਮਾ ਦੇ ਘਰ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਦਾ ਅਜੇ ਤੱਕ ਪੁਲਸ ਪਤਾ ਨਹੀਂ ਲਗਾ ਸਕੀ। ਮੰਗਲਵਾਰ ਨੂੰ ਪੁਲਸ ਨੇ ਵਾਰਦਾਤ ਵਾਲੀ ਥਾਂ ਦੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾ ਕੇ ਚੈੱਕ ਕੀਤੀ ਪਰ ਵਾਰਦਾਤ ਨੂੰ ਟਰੇਸ ਕਰਨ 'ਚ ਕੋਈ ਸਫਲਤਾ ਨਹੀਂ ਮਿਲੀ। 
ਥਾਣਾ ਰਾਮਾ ਮੰਡੀ ਦੇ ਇੰਚਾਰਜ ਇੰਸ. ਰਾਜੇਸ਼ ਠਾਕੁਰ ਨੇ ਕਿਹਾ ਕਿ ਪੁਲਸ ਨੇ ਹੋਰ ਵੀ ਕਈ ਪਹਿਲੂਆਂ ਤੋਂ ਜਾਂਚ ਕੀਤੀ ਹੈ। ਵਾਰਦਾਤ ਦੇ ਸਮੇਂ ਇਲਾਕੇ ਵਿਚ ਚੱਲ ਰਹੇ ਮੋਬਾਇਲ ਫੋਨਾਂ ਦੀ ਕਾਲ ਡਿਟੇਲ ਕੱਢੀ ਜਾ ਰਹੀ ਹੈ। ਇੰਸ. ਠਾਕੁਰ ਨੇ ਸਪੱਸ਼ਟ ਕੀਤਾ ਕਿ ਉਕਤ ਵਾਰਦਾਤ ਦੇ ਨਾਲ ਥਾਣਾ 8 ਦੇ ਇੰਚਾਰਜ ਇੰਸ. ਨਵਦੀਪ ਸਿੰਘ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਸ. ਨਵਦੀਪ ਸਿੰਘ ਕਮਾਂਡੈਂਟ ਵਿਪਨ ਸ਼ਰਮਾ ਦੇ ਸਾਂਢੂ ਜ਼ਰੂਰ ਹਨ ਪਰ ਦੋਵਾਂ ਦੀਆਂ ਕੋਠੀਆਂ ਨਾਲ-ਨਾਲ ਹਨ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਨਜ਼ਰ ਆ ਰਹੇ ਨੌਜਵਾਨਾਂ ਦੀ ਐਕਟਿਵਾ ਅਤੇ ਮੋਟਰਸਾਈਕਲ ਦੇ ਨੰਬਰ ਵੀ ਟਰੇਸ ਕਰਨ ਵਿਚ ਪੁਲਸ ਜੁਟੀ ਹੋਈ ਹੈ। ਨੰਬਰ ਪਤਾ ਲੱਗਣ 'ਤੇ ਵਾਰਦਾਤ ਨੂੰ ਜਲਦੀ ਹੱਲ ਕਰ ਲਿਆ ਜਾਵੇਗਾ।


Related News