ਨੌਜਵਾਨਾਂ 'ਚ ਪਲੈਟੀਨਮ ਦਾ ਵਧ ਰਿਹੈ ਸ਼ੌਂਕ, ਸੋਨੇ ਨੂੰ ਕਰ ਰਹੇ ਨਾਂਹ!

05/20/2018 9:42:15 AM

ਕੋਲਕਾਤਾ— ਸੋਨੇ ਦੀ ਜਗ੍ਹਾ ਲੋਕਾਂ 'ਚ ਪਲੈਟੀਨਮ ਦੇ ਗਹਿਣੇ ਖਰੀਦਣ ਦਾ ਰੁਝਾਨ ਵਧ ਰਿਹਾ ਹੈ ਅਤੇ ਲੋਕ ਪਲੈਟੀਨਮ 'ਚ ਨਿਵੇਸ਼ ਵੀ ਕਰ ਰਹੇ ਹਨ। ਇਸ 'ਚ ਨੌਜਵਾਨ ਸਭ ਤੋਂ ਅੱਗੇ ਹਨ। ਇਸ ਵਜ੍ਹਾ ਨਾਲ ਇਸ ਸਾਲ ਪਲੈਟੀਨਮ ਦੀ ਵਿਕਰੀ 30 ਫੀਸਦੀ ਤੱਕ ਵਧਣ ਦੀ ਉਮੀਦ ਹੈ। ਸੋਨੇ ਦੇ ਮੁਕਾਬਲੇ ਪਲੈਟੀਨਮ ਦਾ ਭਾਅ 36 ਫੀਸਦੀ ਘੱਟ ਹੈ। ਇਸ ਧਾਤੂ ਦੇ ਪ੍ਰਤੀ ਨੌਜਵਾਨਾਂ ਦੀ ਵਧਦੇ ਚਾਅ ਦਾ ਨਤੀਜਾ ਹੈ ਕਿ 2017 'ਚ ਦੇਸ਼ 'ਚ ਪਲੈਟੀਨਮ ਦੀ ਵਿਕਰੀ 21 ਫੀਸਦੀ ਵਧੀ ਹੈ। ਇਸ ਦੇ ਮੁਕਾਬਲੇ ਸੋਨੇ ਦੀ ਵਿਕਰੀ ਸਿਰਫ 9 ਫੀਸਦੀ ਵਧੀ ਹੈ।
ਇਕ ਗ੍ਰਾਮ ਪਲੈਟੀਨਮ ਦਾ ਭਾਅ ਕਰੀਬ 1,980 ਰੁਪਏ ਦੇ ਨੇੜੇ ਹੈ, ਜਦਕਿ ਇਕ ਗ੍ਰਾਮ ਸੋਨੇ ਦੀ ਕੀਮਤ ਕਰੀਬ 3,100 ਰੁਪਏ ਦੇ ਕਰੀਬ ਹੈ। ਉਥੇ ਸੋਨੇ 'ਤੇ 3 ਫੀਸਦੀ ਜੀ. ਐੱਸ. ਟੀ. ਵੱਖ ਤੋਂ ਦੇਣਾ ਪੈਦਾ ਹੈ। ਪੀ. ਜੀ. ਆਈ. ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਵੈਸ਼ਾਲੀ ਬੈਨਰਜੀ ਨੇ ਕਿਹਾ, ''2018 'ਚ ਅਸੀਂ ਪਲੈਟੀਨਮ ਦੀ ਵਿਕਰੀ 'ਚ 25-30 ਫੀਸਦੀ ਦੇ ਵਾਧੇ ਦੀ ਉਮੀਦ ਕਰ ਰਹ ਰਹੇ ਹਾਂ।'' ਭਾਰਤ ਨੇ 2017 'ਚ 7.2 ਟਨ ਪਲੈਟੀਨਮ ਦਰਾਮਦ ਕੀਤੀ ਸੀ। ਪੀ. ਜੀ. ਆਈ. ਦੇ ਨਤੀਜੇ ਦੱਸਦੇ ਹਨ ਕਿ ਵਿਆਹ ਅਤੇ ਦੂਜੇ ਮੌਕਿਆਂ 'ਤੇ ਨੌਜਵਾਨਾਂ ਨੂੰ ਪਲੈਟੀਨਮ ਦੇ ਗਹਿਣੇ ਬਹੁਤ ਪਸੰਦ ਆ ਰਹੇ ਹਨ।


ਪਲੈਟੀਨਮ ਦੇ ਗਹਿਣਿਆਂ ਦੀ ਵਿਕਰੀ
ਪ੍ਰਮੁੱਖ ਦੱਖਣ ਅਫਰੀਕੀ ਪਲੈਟੀਨਮ ਉਤਪਾਦਾਂ ਵੱਲੋਂ ਸਮਰਥਿਤ ਵਪਾਰ ਸੰਗਠਨ ਪਲੈਟੀਨਮ ਗਿਲਡ ਇੰਟਰਨੈਸ਼ਨਲ ਦੀ ਇਕ ਰਿਪੋਰਟ ਮੁਤਾਬਕ ਭਾਰਤ ਵਿਸ਼ਵ ਪੱਧਰ 'ਤੇ ਪਲੈਟੀਨਮ ਦੇ ਗਹਿਣਿਆਂ ਦੀ ਵਿਕਰੀ ਦਾ ਵੱਡਾ ਕੇਂਦਰ ਬਣ ਕੇ ਉਭਰਿਆ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਨੌਜਵਾਨ ਖਪਤਕਾਰਾਂ ਵਿਚ ਪਲੈਟੀਨਮ ਨੂੰ ਲੈ ਕੇ ਕਾਫੀ ਕ੍ਰੇਜ਼ ਹੈ।
ਭਾਰਤ, ਅਮਰੀਕਾ ਅਤੇ ਜਾਪਾਨ 'ਚ ਪਲੈਟੀਨਮ ਦੀ ਵਿਕਰੀ
ਉਦਯੋਦ ਦੇ ਵਿਸ਼ਲੇਸ਼ਕਾਂ ਮੁਤਾਬਕ 2017 'ਚ ਭਾਰਤ, ਅਮਰੀਕਾ ਅਤੇ ਜਾਪਾਨ 'ਚ ਪਲੈਟੀਨਮ ਦੀ ਸ਼ਾਨਦਾਰ ਵਿਕਰੀ ਰਹੀ ਹੈ। ਪੀ. ਜੀ. ਆਈ. ਦੇ ਸੀ. ਈ. ਓ. ਹੂ ਡੈਨੀਅਲ ਨੇ ਕਿਹਾ ਕਿ ਪਲੈਟੀਨਮ ਦੀ ਵਿਕਰੀ ਵਧਣ ਦਾ ਵੱਡਾ ਕਾਰਨ ਇਹ ਹੈ ਕਿ ਸੋਨੇ ਦੇ ਮੁਕਾਬਲੇ ਇਸਦੀਆਂ ਕੀਮਤਾਂ ਘੱਟ ਰਹਿਣ ਨਾਲ ਨੌਜਵਾਨ ਇਸ ਨੂੰ ਖੂਬ ਤਰਜੀਹ ਦੇ ਰਹੇ ਹਨ।


Related News