ਕਿਊਬਾ ''ਚ ਹਾਦਸਾਗ੍ਰਸਤ ਹੋਏ ਜਹਾਜ਼ ਦੇ ਸਾਬਕਾ ਪਾਇਲਟ ਨੇ ਕੀਤਾ ਇਹ ਖੁਲਾਸਾ
Sunday, May 20, 2018 - 02:20 AM (IST)

ਮੈਕਸੀਕੋ— ਕਿਊਬਾ 'ਚ ਜੋ ਜਹਾਜ਼ ਹਾਦਸਾਗ੍ਰਸਤ ਹੋਇਆ ਉਸ ਨੂੰ ਕਦੇ ਉਡਾਉਣ ਵਾਲੇ ਮੈਕਸੀਕੋ ਦੇ ਇਕ ਪਾਇਲਟ ਨੇ ਕਿਹਾ ਕਿ ਉਸ ਨੇ ਪਹਿਲਾਂ ਵੀ ਜਹਾਜ਼ ਦੇ ਮਾਲਿਕ ਵੱਲੋਂ ਕਥਿਤ ਮਾੜੇ ਕੰਮਕਾਰਜ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਹਾਦਸੇ 'ਚ 107 ਲੋਕਾਂ ਦੀ ਮੌਤ ਹੋ ਗਈ ਸੀ ਤੇ ਤਿੰਨ ਲੋਕ ਬੱਚ ਗਏ ਸਨ, ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੈ।
ਮਾਰਕੋ ਆਰੇਲੀਓ ਹਰਨਾਰਦੇਜ ਨੇ ਮੈਕਸੀਕੋ ਦੇ ਅਖਬਾਰ ਮਿਲੇਰੀਓ ਨੂੰ ਦੱਸਿਆ ਕਿ ਜਹਾਜ਼ ਲੀਜ 'ਤੇ ਦੇਣ ਵਾਲੀ ਕੰਪਨੀ ਗਲੋਬਲ ਏਅਰ ਜਹਾਜ਼ਾਂ ਦੀ ਦੇਖ ਭਾਲ 'ਚ ਕੁਤਾਹੀ ਦਿਖਾਈ ਸੀ ਤੇ ਇਸ 'ਤੇ ਚਿਲੀ 'ਚ ਉਡਾਣ ਭਰਨ 'ਤੇ ਪਾਬੰਦੀ ਲੱਗੀ ਹੋਈ ਸੀ। ਇਸ ਨੇ ਵੈਨੇਜੁਏਲਾ 'ਚ ਰਾਤ ਦੇ ਸਮੇਂ ਬਿਨਾਂ ਰਡਾਰ ਦੇ ਉਡਾਣ ਭਰੀ ਸੀ। ਉਨ੍ਹਾਂ ਕਿਹਾ ਕਿ 2005 ਤੇ 2013 ਦੇ ਦੌਰਾਨ ਉਨ੍ਹਾਂ ਨੇ ਗਲੋਬਲ ਏਅਰ ਦੇ ਸਾਰੇ ਤਿੰਨ ਬੋਇੰਗ ਜਹਾਜ਼ਾਂ ਨੂੰ ਉਡਾਇਆ ਸੀ, ਜਿਨ੍ਹਾਂ 'ਚੋਂ ਇਕ 39 ਸਾਲਾਂ ਪੁਰਾਣਾ ਜਹਾਜ਼ ਸ਼ੁੱਕਰਵਾਰ ਨੂੰ ਹਵਾਨਾ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ।