ਨਰਕ ਭਰੀ ਜ਼ਿੰਦਗੀ ਜੀਅ ਰਹੇ ਪੀਰਖਾਨਾ ਬਸਤੀ ਨਿਵਾਸੀਅਾਂ ਵੱਲੋਂ ਰੋਸ ਪ੍ਰਦਰਸ਼ਨ

Friday, May 18, 2018 - 02:15 AM (IST)

ਨਰਕ ਭਰੀ ਜ਼ਿੰਦਗੀ ਜੀਅ ਰਹੇ ਪੀਰਖਾਨਾ ਬਸਤੀ ਨਿਵਾਸੀਅਾਂ ਵੱਲੋਂ ਰੋਸ ਪ੍ਰਦਰਸ਼ਨ

 ਜੈਤੋ,  (ਜਿੰਦਲ)-  ਪਿਛਲੇ 20 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜੀਅ ਰਹੇ ਪੀਰਖਾਨਾ ਬਸਤੀ ਦੇ ਨਿਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਨਾ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਇਸ ਬਸਤੀ ਦੇ ਬਾਹਰ  ਇਕ ਛੱਪਡ਼ ਹੈ, ਜਿਸ ਦੀ ਸ਼ਾਇਦ ਕਦੇ ਵੀ ਸਫ਼ਾਈ ਨਹੀਂ ਕਰਵਾਈ ਗਈ। ਇਸ ’ਚ ਖੜ੍ਹਾ ਗੰਦਾ ਪਾਣੀ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ।  ਬਸਤੀ ’ਚ ਨਾਲੀਆਂ ਗੰਦਗੀ ਨਾਲ ਭਰੀਆਂ ਪਈਆਂ ਹਨ ਅਤੇ ਓਵਰਫ਼ਲੋਅ ਹੋ ਕੇ ਪਾਣੀ ਸਡ਼ਕਾਂ ’ਤੇ ਇਕੱਠਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਗੰਦਾ ਪਾਣੀ ਲੋਕਾਂ ਦੇ ਘਰਾਂ ’ਚ ਵੀ ਆ ਜਾਂਦਾ ਹੈ। ਇੱਥੋਂ ਦੇ ਲੋਕ  ਕਈ  ਵਾਰ  ਸਬੰਧਤ ਅਧਿਕਾਰੀਆਂ  ਅਤੇ ਡਿਪਟੀ ਕਮਿਸ਼ਨਰ, ਫ਼ਰੀਦਕੋਟ ਨੂੰ ਮਿਲ ਚੁੱਕੇ ਹਨ ਪਰ ਕਿਸੇ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਇਸ ਬਸਤੀ ਦਾ ਦੌਰਾ ਕੀਤਾ ਗਿਆ। ਇਸ ਕਰ ਕੇ ਲੋਕਾਂ ਵੱਲੋਂ ਸੰਘਰਸ਼ ਦਾ ਰਸਤਾ ਅਪਣਾਉਣਾ ਪਿਆ ਹੈ। ਬਸਤੀ ਦੀਆਂ ਅੌਰਤਾਂ ਨੇ ਇਸ ਗੰਦਗੀ ’ਚ ਖਡ਼੍ਹ ਕੇ ਪ੍ਰਸ਼ਾਸਨ ਖਿਲਾਫ਼ ਆਵਾਜ਼ ਉਠਾਈ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 
ਇਸ  ਪ੍ਰਦਰਸ਼ਨ ’ਚ ਸ਼ਾਮਲ ਬਿਮਲਾ ਰਾਣੀ, ਸਵਿਤਰੀ ਦੇਵੀ, ਆਸ਼ਾ ਰਾਣੀ, ਗਿਆਨ ਕੌਰ, ਕਰਮਜੀਤ ਕੌਰ, ਉਰਮਿਲਾ ਰਾਣੀ, ਪੁਸ਼ਪਾ ਰਾਣੀ, ਮਾਇਆ ਦੇਵੀ ਅਤੇ ਫ਼ੂਲਾ ਰਾਣੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਨੇ ਇਸ ਬਸਤੀ ਵੱਲ ਧਿਆਨ ਨਾ ਦਿੱਤਾ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਧਰਨੇ ਤੇ ਜਾਮ ਲਾ ਕੇ ਆਪਣਾ ਗੁੱਸਾ ਜ਼ਾਹਿਰ ਕਰਨਗੇ। ਗੰਦੇ ਪਾਣੀ ਕਾਰਨ ਇੱਥੇ ਮੱਛਰਾਂ ਦੀ ਭਰਮਾਰ ਹੈ ਅਤੇ ਭਿਆਨਕ ਬੀਮਾਰੀਆਂ ਫ਼ੈਲਣ ਦਾ ਡਰ ਬਣਿਆ ਹੋਇਆ ਹੈ।
 


Related News