ਓਲਾ ਨੇ ਸ਼ੁਰੂ ਕੀਤਾ ''ਸਟਰੀਟ ਸੇਫ'' ਪ੍ਰੋਗਰਾਮ
Wednesday, May 30, 2018 - 08:29 PM (IST)

ਨਵੀਂ ਦਿੱਲੀ—ਰਾਈਡ ਸ਼ੇਅਰਿੰਗ ਕੰਪਨੀ ਓਲਾ ਨੇ ਸੜਕ ਅਤੇ ਵਾਹਨ ਦੁਆਰਾ ਯਾਤਰੀਆਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ 'ਸਟਰੀਟ ਸੇਫ' ਪ੍ਰੋਗਰਾਮ ਨੂੰ ਲਾਂਚ ਕੀਤਾ। ਦਿੱਲੀ ਪੁਲਸ ਦੇ ਕਮਿਸ਼ਨਰ ਅਮੁੱਲ ਪਟਨਾਇਕ ਦੁਆਰਾ ਇਸ ਨੂੰ ਲਾਂਚ ਗਿਆ।ਇਸ ਮੌਕੇ 'ਤੇ ਪਟਨਾਇਕ ਨੇ ਯਾਤਰੀਆਂ ਨੂੰ ਯਾਤਰਾ ਸ਼ੁਰੂ ਹੋਣ ਤੋਂ ਪਹਿਲੇ ਚਾਈਲਡ ਲਾਕ ਦੀ ਜਾਂਚ ਕਰਨ ਅਤੇ ਉਸ ਨੂੰ ਅਸਮਰੱਥ ਕਰਨ ਦੀ ਯਾਦ ਦਿਵਾਉਣ ਲਈ ਡਿਜਾਈਨ ਕੀਤੇ ਗਏ ਚਾਈਲਡ ਲਾਕ ਡਿਸੇਬਲਮੈਂਟ ਸਟਿਕਰਾਂ ਨਾਲ ਯੁਕਤ ਓਲਾ ਕੈਬਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।
'ਸਟਰੀਟ ਸੇਫ' ਪ੍ਰੋਗਰਾਮ ਦੇ ਲਾਂਚ ਨਾਲ ਓਲਾ ਆਪਣੇ ਸਾਰੇ ਮੌਜੂਦਾ ਸੁਰੱਖਿਆ ਕੋਸ਼ਿਸ਼ਾਂ ਨੂੰ ਇਕ ਹੀ ਬੈਨਰ ਤਹਿਤ ਇਕੱਠਾ ਕਰ ਰਹੀ ਹੈ। ਓਲਾ ਦੇ ਤਕਨੀਕੀ ਕੌਸ਼ਲ ਅਤੇ ਦੇਸ਼ ਵਿਆਪਕ ਪੁਹੰਚ ਨੂੰ ਦੇਖਦੇ ਹੋਏ, ਜਨਤਕ-ਨਿੱਜੀ ਭਾਗੀਦਾਰੀ ਨੂੰ ਅਪਣਾਕੇ ਲਾਂਚ ਕੀਤੀ ਜਾ ਰਹੀ ਸੜਕ ਅਤੇ ਸਵਾਰੀ ਸੁਰੱਖਿਆ ਪਹਲੂ ਦੁਬਾਰਾ ਸੁਰੱਖਿਆ 'ਤੇ ਸਰਕਾਰਾਤਮਕ ਪ੍ਰਭਾਵ ਪੈਣ ਦੀ ਉਮੀਦ ਹੈ।