ਬੇਂਗਲੁਰੂ ਐੱਫ.ਸੀ. ਨੂੰ ਏ.ਐੱਫ.ਸੀ. ਕੱਪ ''ਚ ਨਿਊ ਰੇਡੀਏਂਟ ਨੇ ਹਰਾਇਆ

04/26/2018 10:10:29 AM

ਮਾਲੇ (ਬਿਊਰੋ)— ਅਲੀ ਫਾਸਿਰ ਅਤੇ ਅਲੀ ਅਸ਼ਫਕ ਦੇ ਗੋਲਾਂ ਦੀ ਮਦਦ ਨਾਲ ਨਿਊ ਰੇਡੀਏਂਟ ਨੇ ਏ.ਐੱਫ.ਸੀ. ਕੱਪ 'ਚ ਬੇਂਗਲੁਰੂ ਐੱਫ.ਸੀ. ਨੂੰ 2-0 ਨਾਲ ਹਰਾ ਦਿੱਤਾ ਜੋ ਟੂਰਨਾਮੈਂਟ 'ਚ ਉਸ ਦੀ ਪਹਿਲੀ ਹਾਰ ਹੈ। ਦੋਹਾਂ ਟੀਮਾਂ ਦੇ ਹੁਣ 10 ਅੰਕ ਹਨ ਅਤੇ ਦੋ ਮੈਚ ਖੇਡੇ ਜਾਣੇ ਬਾਕੀ ਹਨ। ਨਿਊ ਰੇਡੀਏਂਟ ਨੇ 30ਵੇਂ ਅਤੇ 47ਵੇਂ ਮਿੰਟ 'ਚ ਗੋਲ ਦਾਗੇ। ਇਕ ਹੋਰ ਮੈਚ 'ਚ ਆਬਾਹਾਨੀ ਢਾਕਾ ਨੂੰ ਏਜਲ ਐੱਫ.ਸੀ. ਨੇ 1-1 ਨਾਲ ਡਰਾਅ 'ਤੇ ਰੋਕਿਆ। 

ਪਿਛਲੇ ਹਫਤੇ ਸੁਪਰ ਕੱਪ ਜਿੱਤਣ ਵਾਲੀ ਬੇਂਗਲੁਰੂ ਐੱਫ.ਸੀ. ਉਸ ਲੈਅ ਨੂੰ ਕਾਇਮ ਨਾ ਰਖ ਸਕੀ। ਫਾਸਿਰ ਨੇ 30ਵੇਂ ਮਿੰਟ 'ਚ ਗੋਲ ਕਰਕੇ ਮੇਜ਼ਬਾਨ ਟੀਮ ਨੂੰ 1-0 ਨਾਲ ਬੜ੍ਹਤ ਦਿਵਾ ਦਿੱਤੀ। ਛੇਤਰੀ ਕੋਲ 36ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕਰਨ ਦਾ ਮੌਕਾ ਸੀ ਪਰ ਵਿਰੋਧੀ ਗੋਲਕੀਪਰ ਮੁਹੰਮਦ ਇਮਰਾਨ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਦੂਜੇ ਹਾਫ 'ਚ ਅਸ਼ਫਕ ਨੇ ਦੂਜੇ ਹੀ ਮਿੰਟ 'ਚ ਗੋਲ ਦਾਗ ਕੇ ਮੇਜ਼ਬਾਨ ਦੀ ਬੜ੍ਹਤ ਦੁਗਣੀ ਕਰ ਦਿੱਤੀ। ਇਸ ਤੋਂ ਬਾਅਦ ਬੇਂਗਲੁਰੂ ਐੱਫ.ਸੀ. ਮੈਚ 'ਚ ਵਾਪਸੀ ਨਹੀਂ ਕਰ ਸਕੀ। ਹੁਣ ਦੋ ਮਈ ਨੂੰ ਬੇਂਗਲੁਰੂ ਦਾ ਸਾਹਮਣਾ ਏਜਲ ਐੱਫ.ਸੀ. ਨਾਲ ਹੋਵੇਗਾ।


Related News