ਕਦੇ ਵੀ ਕਿਸੇ ਨਾਲ ਡਾਟਾ ਸਾਂਝਾ ਨਹੀਂ ਕੀਤਾ : Paytm

05/26/2018 8:22:09 PM

ਨਵੀਂ ਦਿੱਲੀ—ਮੋਬਾਇਲ ਵਾਲਟ ਤੋਂ ਲੈ ਕੇ ਭੁਗਤਾਨ ਸਾਲਿਊਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਪੇਅ.ਟੀ.ਐੱਮ. ਨੇ ਸ਼ਪਸ਼ਟ ਕੀਤਾ ਹੈ ਕਿ ਉਸ ਨੇ ਕਦੇ ਵੀ ਕਿਸੇ ਨਾਲ ਆਪਣੇ ਗਾਹਕਾਂ ਦਾ ਡਾਟਾ ਸ਼ੇਅਰ ਨਹੀਂ ਕੀਤਾ ਹੈ। ਸੋਸ਼ਲ ਮੀਡੀਆ 'ਚ ਇਕ ਵੈੱਬਸਾਈਟ 'ਤੇ ਪੇਅ.ਟੀ.ਐੱਮ. ਡਾਟਾ ਸ਼ੇਅਰ ਕੀਤੇ ਜਾਣ ਨੂੰ ਲੈ ਕੇ ਜਾਰੀ ਵੀਡੀਓ ਦੇ ਬਾਰੇ 'ਚ ਕੰਪਨੀ ਨੇ ਸ਼ਪਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ ਵੀਡੀਓ 'ਚ ਗਲਤ ਦਾਅਵੇ ਕੀਤੇ ਗਏ ਹਨ ਅਤੇ ਇਸ ਦਾ ਸਚਾਈ ਨਾਲ ਕੋਈ ਲਿੰਕ ਨਹੀਂ ਹੈ। ਉਸ ਨੇ ਕਿਹਾ ਕਿ ਯੂਜ਼ਰਸ ਦੇ ਡਾਟਾ ਨੂੰ ਕਿਸੇ ਨਾਲ ਇਥੇ ਤਕ ਕੀ ਸਰਕਾਰ, ਕੰਪਨੀ ਜਾਂ ਕਿਸੇ ਦੇਸ਼ ਦੇ ਨਾਲ ਕਦੇ ਵੀ ਸਾਂਝਾ ਨਹੀਂ ਕੀਤਾ ਹੈ।


ਪੇਅ.ਟੀ.ਐੱਮ. 'ਤੇ ਯੂਜ਼ਰਸ ਦਾ ਡਾਟਾ ਯੂਜ਼ਰਸ ਦਾ ਹੈ ਅਤੇ ਉਸ ਨਾਲ ਪੇਅ.ਟੀ.ਐੱਮ., ਕਿਸੇ ਤੀਸਰੇ ਪੱਖ ਜਾਂ ਸਰਕਾਰ ਦਾ ਕੋਈ ਲੈਣ-ਦੇਣ ਨਹੀਂ ਹੈ। ਉਸ ਨੇ ਕਿਹਾ ਕਿ ਉਸ ਦੀਆਂ ਨੀਤੀਆਂ ਦੇ ਅਨੁਰੂਪ ਸਿਰਫ ਕਾਨੂੰਨੀ ਮੰਗ ਵਾਲੇ ਡਾਟਾ ਦੀ ਜ਼ਰੂਰਤ ਹੈ ਅਤੇ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹੋਏ ਜਾਂਚ ਲਈ ਜ਼ਰੂਰੀ ਡਾਟਾ ਤਕ ਹੀ ਪਹੁੰਚ ਹੋ ਸਕਦੀ ਹੈ। ਪੇਅ.ਟੀ.ਐੱਮ. ਨੇ ਸਪਸ਼ਟ ਕੀਤਾ ਹੈ ਕਿ ਪਹਿਲੇ ਵੀ ਉਸ ਨਾਲ ਕਿਸੇ ਡਾਟਾ ਨੂੰ ਸਾਂਝਾ ਕਰਨ ਦੀ ਅਪੀਲ ਨਹੀਂ ਕੀਤੀ ਸੀ ਅਤੇ ਕੋਈ ਵੀ ਕੁਆਲੀਫਾਈਡ ਏਜੰਸੀ ਤੋਂ ਹੀ ਕਾਨੂੰਨੀ ਆਦੇਸ਼ ਦੇ ਅਨੁਰੂਪ ਡਾਟਾ ਦੀ ਮੰਗ ਨਹੀਂ ਕੀਤੀ ਗਈ ਹੈ। ਉਸ ਨੇ ਯੂਜ਼ਰਸ ਨੂੰ ਯਕੀਨਨ ਕੀਤਾ ਹੈ ਕਿ ਕਿਸੇ ਨਾਲ ਵੀ ਉਸ ਦੇ ਡਾਟਾ ਨੂੰ ਸਾਂਝਾ ਨਹੀਂ ਕੀਤਾ ਗਿਆ ਹੈ ਜਿਨ੍ਹਾਂ ਦੀ ਯੂਜ਼ਰਸ ਅਨੁਮਤਿ ਨਹੀਂ ਦਿੱਤੀ ਹੈ। ਇਹ ਪੇਅ.ਟੀ.ਐੱਮ. ਅਤੇ ਯੂਜ਼ਰਸ ਵਿਚਾਲੇ ਭਰੋਸੇ ਦਾ ਮਾਮਲਾ ਹੈ।


Related News