ਪਹਿਲੀ ਵਾਰ IPL ਖੇਡਣ ਵਾਲੇ ਨੇਪਾਲੀ ਖਿਡਾਰੀ ਨੇ ਕਲਾਰਕ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ

05/13/2018 6:46:40 PM

ਨਵੀਂ ਦਿੱਲੀ (ਬਿਊਰੋ)—ਆਈ.ਪੀ.ਐੱਲ. ਖੇਡਣ ਵਾਲੇ ਪਹਿਲੇ ਨੇਪਾਲੀ ਕ੍ਰਿਕਟਰ ਦਿੱਲੀ ਡੇਅਰ ਡੇਅਰਡੇਵਿਲਜ਼ ਦੇ ਸੰਦੀਪ ਲਾਮਿਛਾਨੇ ਆਪਣੀ ਸਫਲਤਾ ਲਈ ਸਾਬਕਾ ਆਸਟਰੇਲੀਆਈ ਖਿਡਾਰੀ ਮਾਈਕਲ ਕਲਾਰਕ ਨੂੰ ਸਿਹਰਾ ਦਿੱਤਾ ਹੈ। ਦਿੱਲੀ ਟੀਮ ਨੇ ਇਸ ਸਾਲ ਜਨਵਰੀ 'ਚ ਹੋਈ ਆਈ.ਪੀ.ਐੱਲ. ਨਿਲਾਮੀ 'ਚ ਨੇਪਾਲੀ ਕ੍ਰਿਕਟਰ ਸੰਦੀਪ ਨੂੰ 20 ਲੱਖ ਰੁਪਏ 'ਚ ਖਰੀਦਿਆ ਹੈ। ਦਿੱਲੀ ਅਤੇ ਬੈਂਗਲੁਰੂ ਵਿਚਾਲੇ ਮੈਚ 'ਚ ਸੰਦੀਪ ਨੂੰ ਪਹਿਲੀ ਵਾਰ ਖੇਡਣ ਦਾ ਮੌਕਾ ਮਿਲਿਆ। ਸੰਦੀਪ ਨੇ ਵੀ ਦਿੱਲੀ ਨੂੰ ਨਿਰਾਸ਼ ਨਹੀਂ ਕੀਤਾ ਅਤੇ ਬੈਂਗਲੁਰੂ ਦੇ ਓਪਨਰ ਪਾਰਥਿਵ ਪਟੇਲ ਨੂੰ ਆਊਟ ਕਰਕੇ ਆਈ.ਪੀ.ਐੱਲ. ਦਾ ਪਹਿਲਾ ਵਿਕਟ ਹਾਸਲ ਕੀਤਾ। ਇਸ ਖਿਡਾਰੀ ਨੇ ਮੈਚ ਦੌਰਾਨ 4 ਓਵਰਾਂ 'ਚ 25 ਦੌੜਾਂ ਖਰਚ ਕੀਤੀਆਂ। ਇਸ ਦੌਰਾਨ ਉਸ ਨੇ ਇਕ ਵਿਕਟ ਵੀ ਹਾਸਲ ਕੀਤਾ। ਆਈ.ਪੀ.ਐੱਲ. 'ਚ ਆਪਣੇ ਡੈਬਿਊ ਦੇ ਬਾਅਦ ਸੰਦੀਪ ਨੇ ਸਾਬਕਾ ਆਸਟਰੇਲੀਆਈ ਕਪਤਾਨ ਮਾਈਕਲ ਕਲਾਰਕ ਦੀ ਤਾਰੀਫ ਕਰਦੇ ਕਿਹਾ ਮੈਂ ਆਈ.ਪੀ.ਐੱਲ. ਦੌਰਾਨ ਕਲਾਰਕ ਨੂੰ ਮਿਲਿਆ ਸੀ। ਉਨ੍ਹਾਂ ਨੇ ਮੇਰੇ ਖੇਡ ਦੀ ਤਾਰੀਫ ਕੀਤੀ। ਪਰ ਮੈਨੂੰ ਅਜੇ ਵੀ ਦੁਖ ਇਸ ਗੱਲ ਦਾ ਹੈ ਕਿ ਸਾਡੀ ਟੀਮ ਜਿੱਤ ਹਾਸਲ ਨਾ ਕਰ ਸਕੀ। ਦੱਸ ਦਈਏ ਕਿ ਸੰਦੀਪ ਨੇ ਸਿਡਨੀ ਦੀ ਕਲਾਰਕ ਅਕੈਡਮੀ 'ਚ ਟਰੇਨਿੰਗ ਲਈ ਹੈ। ਇਸ ਦੇ ਨਾਲ ਹੀ ਸੰਦੀਪ ਨੇ ਕਿਹਾ ਕਿ ਨੇਪਾਲ 'ਚ ਹੋਰ ਵੀ ਚੰਗੇ ਖਿਡਾਰੀ ਹਨ ਜਿਨ੍ਹਾਂ ਨੂੰ ਆਈ.ਪੀ.ਐੱਲ. 'ਚ ਮੌਕਾ ਦਿੱਤਾ ਜਾ ਸਕਦਾ ਹੈ।


Related News