ਸੈਂਟਰਲ ਜੇਲ ''ਚ ਹਵਾਲਾਤੀ ਤੋਂ ਮੋਬਾਇਲ ਦੀ ਸਿਮ ਬਰਾਮਦ

Sunday, Jun 03, 2018 - 07:03 AM (IST)

ਸੈਂਟਰਲ ਜੇਲ ''ਚ ਹਵਾਲਾਤੀ ਤੋਂ ਮੋਬਾਇਲ ਦੀ ਸਿਮ ਬਰਾਮਦ

ਹੁਸ਼ਿਆਰਪੁਰ (ਅਮਰਿੰਦਰ)— ਸੈਂਟਰਲ ਜੇਲ ਹੁਸ਼ਿਆਰਪੁਰ 'ਚ ਤਲਾਸ਼ੀ ਦੇ ਦੌਰਾਨ ਜੇਲ ਕਰਮਚਾਰੀਆਂ ਨੇ ਹਵਾਲਾਤੀ ਸਤਨਾਮ ਸਿੰਘ ਉਰਫ ਸੱਤਾ ਵਾਸੀ ਚੱਬੇਵਾਲ ਕੋਲੋਂ ਮੋਬਾਇਲ ਫੋਨ ਦੀ ਸਿਮ ਬਰਾਮਦ ਕੀਤੀ ਹੈ। ਥਾਣਾ ਸਿਟੀ ਨੂੰ ਕੀਤੀ ਸ਼ਿਕਾਇਤ 'ਚ ਡਿਪਟੀ ਜੇਲ ਸੁਪਰੀਟੈਡੈਂਟ ਆਸ਼ਾਨੰਦ ਨੇ ਦੱਸਿਆ ਕਿ ਅਦਾਲਤ 'ਚ ਪੇਸ਼ੀ ਤੋਂ ਬਾਅਦ ਜਦ ਹਵਾਲਾਤੀ ਸਤਨਾਮ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਸਿਮ ਬਰਾਮਦ ਹੋਇਆ। ਸਿਟੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਦੇ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News