ਘੱਟ ਆਦਮਨ ਵਾਲੇ ਸੀਨੀਅਰਜ਼ ਦੇ ਦੰਦਾਂ ਦਾ ਧਿਆਨ ਰੱਖਣ ਲਈ ਪ੍ਰੋਗਰਾਮ ਚਲਾਵੇਗੀ ਪੀ.ਸੀ. ਸਰਕਾਰ

Tuesday, May 15, 2018 - 12:18 AM (IST)

ਘੱਟ ਆਦਮਨ ਵਾਲੇ ਸੀਨੀਅਰਜ਼ ਦੇ ਦੰਦਾਂ ਦਾ ਧਿਆਨ ਰੱਖਣ ਲਈ ਪ੍ਰੋਗਰਾਮ ਚਲਾਵੇਗੀ ਪੀ.ਸੀ. ਸਰਕਾਰ

ਓਨਟਾਰੀਓ —ਓਨਟਾਰੀਓ ਪੀ.ਸੀ. ਪਾਰਟੀ ਵੀ ਚੋਣਾਂ ਦੇ ਮੱਦੇਨਜ਼ਰ ਨਿਤ ਦਿਨ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਰਹੀ ਹੈ। ਬੀਤੇ ਦਿਨੀਂ ਜਿਥੇ ਪਾਰਟੀ ਦੇ ਆਗੂ ਡੱਗ ਫੋਰਡ ਨੇ ਕਿਹਾ ਸੀ ਕਿ ਆਮਦ ਦਾ ਜ਼ੋਰਦਾਰ ਸਮਰਥਨ ਕਰਦੇ ਹਨ ਉਥੇ ਹੀ ਹੁਣ ਉਨ੍ਹਾਂ ਐਲਾਨ ਕੀਤਾ ਹੈ ਕਿ ਘੱਟ ਆਮਦਨ ਵਾਲੇ ਸੀਨੀਅਰਜ਼ ਲਈ ਓਨਟਾਰੀਓ ਦੀ ਪੀਸੀ ਸਰਕਾਰ ਨਵਾਂ ਮਿਆਰੀ ਡੈਂਟਲ ਕੇਅਰ ਪ੍ਰੋਗਰਾਮ ਚਲਾਵੇਗੀ। ਡਗ ਫੋਰਡ ਨੇ ਕਿਹਾ ਕਿ ਬਹੁਤ ਸਾਰੇ ਓਨਟਾਰੀਓ ਵਾਸੀਆਂ ਕੋਲ ਡੈਂਟਲ ਇੰਸ਼ੋਰੈਂਸ ਹੈ ਪਰ ਦੋ ਤਿਹਾਈ ਘੱਟ ਆਮਦਨ ਵਾਲੇ ਸੀਨੀਅਰਜ਼ ਅਜਿਹੇ ਵੀ ਹਨ ਜਿਹੜੇ ਐਨੀ ਮਹਿੰਗੀ ਡੈਂਟਲ ਕੇਅਰ ਦਾ ਬੋਝ ਨਹੀਂ ਸਹਿ ਸਕਦੇ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਲੋੜਵੰਦਾਂ ਦਾ ਧਿਆਨ ਰੱਖਦੇ ਹਾਂ।

ਫੋਰਡ ਨੇ ਇਹ ਵੀ ਆਖਿਆ ਕਿ ਓਨਟਾਰੀਓ ਦੀ ਪੀਸੀ ਸਰਕਾਰ ਇਸ ਗੱਲ ਦਾ ਵੀ ਪੂਰਾ ਧਿਆਨ ਰੱਖੇਗੀ ਕਿ ਓਨਟਾਰੀਓ ਦੇ ਸੀਨੀਅਰਜ਼ ਪੂਰੇ ਸਵੈਮਾਨ ਆਤਮ ਸਨਮਾਨ ਨਾਲ ਜ਼ਿੰਦਗੀ ਜਿਉਣ ਅਤੇ ਆਪਣੇ ਬਿੱਲ ਦਾ ਭੁਗਤਾਨ ਕਰਨ ਤੇ ਉਨ੍ਹਾਂ ਨੂੰ ਜਦੋਂ ਲੋੜ ਹੋਵੇ ਉਨ੍ਹਾਂ ਨੂੰ ਮਿਆਰੀ ਹੈਲਥ ਕੇਅਰ ਮਿਲ ਸਕੇ। ਉਨ੍ਹਾਂ ਕਿਹਾ ਕਿ ਅਸੀਂ ਹਾਈਡਰੋ ਬਿੱਲ 12 ਫੀਸਦੀ ਘੱਟਾਵਾਂਗੇ ਤਾਂ ਕਿ ਓਨਟਾਰੀਓ ਦੇ ਸੀਨੀਅਰਜ਼ ਨੂੰ ਗੁਜ਼ਾਰਾ ਕਰਨਾ ਸੌਖਾ ਸਕੇ।

ਇਸ ਦੇ ਨਾਲ ਹੀ 30 ਹਜ਼ਾਰ ਨਵੇਂ ਲਾਂਗ ਟਾਈਮ ਕੇਅਰ ਬੈੱਡਜ਼ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਕਿ ਹਾਲਵੇ ਹੈਲਥ ਕੇਅਰ ਤੋਂ ਖਹਿੜਾ ਛੁੱਟ ਸਕੇ ਤੇ ਲੋਕਾਂ ਨੂੰ ਉਹ ਮਦਦ ਮਿਲ ਸਕੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ। ਡਗ ਫੋਰਡ ਨੇ ਸੂਬਾਈ ਲਿਬਰਲ ਸਰਕਾਰ ਨੂੰ ਲੰਬੇ ਹੱਥੀ ਲੈਂਦਿਆ ਕਿਹਾ ਕਿ 15 ਸਾਲ ਸੱਤਾ 'ਤੇ ਰਹਿਣ ਦੇ ਬਾਵਜੂਦ ਕੈਥਲੀਨ ਵਿੰਨ ਦੀ ਲਿਬਰਲ ਸਰਕਾਰ ਨੇ ਓਨਟਾਰੀਓ ਦੇ ਸੀਨੀਅਰਜ਼ ਦੀ ਕਦੇ ਸਾਰ ਨਹੀਂ ਲਈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਲਿਬਰਲਾਂ ਵੱਲੋਂ ਇਹ ਸਮੱਸਿਆ ਪੈਦਾ ਕੀਤੀ ਗਈ ਤੇ ਐੱਨ.ਡੀ.ਪੀ. ਵੱਲੋਂ ਅਜਿਹਾ ਕਰਨ 'ਚ ਉਸ ਦੀ ਮਦਦ ਕੀਤੀ ਗਈ।


Related News