ਬਿਹਾਰ ਵਿਧਾਨ ਪ੍ਰੀਸ਼ਦ ''ਚ ਵਿਰੋਧੀ ਧਿਰ ਦੀ ਨੇਤਾ ਬਣੀ ਰਾਬੜੀ ਦੇਵੀ
Sunday, May 13, 2018 - 05:22 PM (IST)

ਪਟਨਾ— ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ ਸ਼ਨੀਵਾਰ ਸੂਬਾਈ ਵਿਧਾਨ ਪ੍ਰੀਸ਼ਦ 'ਚ ਵਿਰੋਧੀ ਧਿਰ ਦੀ ਨੇਤਾ ਦਾ ਦਰਜਾ ਦਿੱਤਾ ਗਿਆ। ਵਿਧਾਨ ਪ੍ਰੀਸ਼ਦ 'ਚ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਵਧਣ 'ਤੇ ਇਹ ਦਰਜਾ ਪ੍ਰਦਾਨ ਕੀਤਾ ਗਿਆ। ਵਿਧਾਨ ਪ੍ਰੀਸ਼ਦ ਦੀਆਂ ਹੋਈਆਂ ਤਾਜ਼ਾਂ ਚੋਣਾਂ ਦੌਰਾਨ ਰਾਜਦ ਦੇ ਮੈਂਬਰਾਂ ਦੀ ਗਿਣਤੀ 7 ਤੋਂ ਵਧ ਕੇ 9 ਹੋ ਗਈ ਹੈ। ਰਾਬੜੀ ਦਾ ਛੋਟਾ ਬੇਟਾ ਤੇਜਸਵੀ ਯਾਦਵ ਸੂਬਾਈ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਹੈ।