ਕਠੂਆ ਗੈਂਗਰੇਪ ਮਾਮਲੇ ਦੀ ਸੁਣਵਾਈ ਹੁਣ ਤੋਂ ਪਠਾਨਕੋਟ ''ਚ ਹੋਵੇਗੀ
Tuesday, May 22, 2018 - 03:33 PM (IST)

ਜੰਮੂ— ਕਠੂਆ ਗੈਂਗਰੇਪ ਮਾਮਲਾ ਅਧਿਕਾਰਿਕ ਤੌਰ 'ਤੇ ਪਠਾਨਕੋਟ ਸ਼ਿਫਟ ਕਰ ਦਿੱਤਾ ਗਿਆ ਹੈ। 31 ਮਈ ਤੋਂ ਇਸ ਕੇਸ 'ਚ ਹੁਣ ਹਰ ਰੋਜ ਪਠਾਨਕੋਟ 'ਚ ਸੁਣਵਾਈ ਹੋਵੇਗੀ। ਇਸ ਮਾਮਲਾ ਦੀ ਸਾਰੀ ਕਾਰਵਾਈ ਆਨ ਦਾ ਕੈਮਰਾ ਹੋਵੇਗੀ। ਕਿਸੇ ਵੀ ਵਕੀਲ ਨੂੰ ਮਾਮਲੇ 'ਚ ਅਗਲੀ ਤਾਰੀਖ ਨਹੀਂ ਦਿੱਤੀ ਜਾਵੇਗੀ। ਇਸ ਮਾਮਲੇ 'ਚ ਦੋਸ਼ੀ ਤਿਲਕ ਰਾਜ ਦੇ ਵਕੀਲ ਨੇ ਇਸ ਬਾਰੇ 'ਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕੋਰਟ ਕੋਲ ਸੁਪਰੀਮ ਕੋਰਟ ਦਾ ਆਦੇਸ਼ ਪਹੁੰਚ ਗਿਆ ਹੈ ਅਤੇ ਕੇਸ ਨੂੰ ਪਠਾਨਕੋਟ ਸੈਸ਼ਨ ਕੋਰਟ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਫਾਈਲ ਟਰਾਂਸਫਰ ਕਰ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਵੀ ਇਸ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ। ਦੋਸ਼ੀਆਂ ਨੂੰ ਕਠੂਆ 'ਚ ਰੱਖਣਾ ਹੈ ਜਾਂ ਕਿ ਪਠਾਨਕੋਟ 'ਚ ਸ਼ਿਫਟ ਕਰ ਦਿੱਤਾ ਜਾਵੇਗਾ, ਇਸ ਬਾਰੇ 'ਚ ਪਠਾਨਕੋਟ 'ਚ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਸੀ.ਬੀ.ਆਈ. ਜਾਂਚ ਦੇ ਆਦੇਸ਼ ਸਿਰਫ ਮਾਨਯੋਗ ਸੁਪਰੀਮ ਕੋਰਟ ਦੇ ਸਕਦਾ ਹੈ। ਇਸ ਮਾਮਲੇ 'ਚ ਜੰਮੂ ਹਾਈਕੋਰਟ ਜਾਂ ਫਿਰ ਪੰਜਾਬ ਹਾਈਕੋਰਟ ਵੀ ਸੁਣਵਾਈ ਨਹੀਂ ਕਰ ਸਕਦਾ ਹੈ ਕਿਉਂਕਿ ਮਾਮਲਾ ਹੁਣ ਦੇਸ਼ ਦੇ ਸੁਪਰੀਮ ਕੋਰਟ 'ਚ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਨੇ ਸੀ.ਬੀ.ਆਈ. ਜਾਂਚ ਨੂੰ ਲੈ ਕੇ ਕੋਈ ਜਨਹਿਤ ਪਟੀਸ਼ਨ ਨਹੀਂ ਪਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਕਲਾਈਂਟ ਨੇ ਸੀ.ਬੀ.ਆਈ. ਜਾਂਚ ਨੂੰ ਲੈ ਕੇ ਕੋਈ ਪੀ.ਆਈ.ਐੱਲ. ਨਹੀਂ ਦਿੱਤੀ ਹੈ।