ਕਰਨਾਟਕ : ਕਾਂਗਰਸ ਨੇ ਕਿਹਾ-ਯੇਦੀਯੁਰੱਪਾ 2 ਦਿਨ ਦੇ ਹੋਣਗੇ ਸੀ.ਐੈੱਮ., ਰਿਜ਼ਾਰਟ ''ਚ ਹਨ ਵਿਧਾਇਕ
Thursday, May 17, 2018 - 05:22 PM (IST)

ਬੈਂਗਲੁਰੂ— ਕਰਨਾਟਕ 'ਚ ਇਕ ਪਾਸੇ ਜਿਥੇ ਭਾਜਪਾ ਦੇ ਨੇਤਾ ਯੇਦੀਯੁਰੱਪਾ ਨੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੈ ਤਾਂ ਦੂਜੇ ਪਾਸੇਹੀ ਕਾਂਗਰਸ ਅਤੇ ਜੇ. ਡੀ. ਐੈੱਸ. ਨੂੰ ਹੁਣ ਸ਼ੁੱਕਰਵਾਰ ਸਵੇਰੇ ਸੁਪਰੀਮ ਕੋਰਟ 'ਚ ਹੋਣ ਵਾਲੀ ਸੁਣਵਾਈ ਦੀ ਉਡੀਕ ਹੈ। ਇਸ ਵਿਚਕਾਰ ਕਾਂਗਰਸ ਦੇ ਨੇਤਾ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਹੈ ਕਿ ਬੀ. ਐੈੱਸ. ਯੇਦੀਯੁਰੱਪਾ ਕੇਵਲ ਇਕ ਦਿਨ ਦੇ ਸੀ.ਐੈੱਮ. ਬਣਨ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਗਵਰਨਰ 'ਤੇ ਨਿਸ਼ਾਨਾ ਕੱਸਿਆ। ਸੁਰਜੇਵਾਲਾ ਨੇ ਕਿਹਾ ਕਿ ਰਾਜਪਾਲ ਵਜੁਭਾਈ ਵਾਲਾ ਨੇ ਪਹਿਲਾਂ ਨਰਿੰਦਰ ਮੋਦੀ ਲਈ ਆਪਣੀ ਸੀਟ ਦਾ ਬਲੀਦਾਨ ਕੀਤਾ ਸੀ। ਇਕ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਬਲੀ ਦੇ ਦਿੱਤੀ। ਉਨ੍ਹਾਂ ਨੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਪਹਿਲਾਂ ਹੀ ਸੰਵਿਧਾਨ ਦਾ ਐਨਕਾਊਂਟਰ ਕੀਤਾ ਅਤੇ ਅੱਜ ਯੇਦੀਯੁਰੱਪਾ ਨੇ ਸੀ. ਐੈੱਮ. ਅਹੁਦੇ ਦੀ ਸਹੁੰ ਚੁਕਾ ਕੇ ਦੂਜਾ ਐਨਕਾਊਂਟਰ ਕੀਤਾ। ਇਸ ਦੌਰਾਨ ਕਾਂਗਰਸ ਨੇ ਵਿਧਾਨ ਸਭਾ(ਵਿਧਾਨਸਭਾ ਤੋਂ ਬਾਹਰ) ਦੇ ਬਾਹਰ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਗੇ ਦੀ ਰਾਜਨੀਤੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
BS Yeddyurappa is going to be the CM for a day, half of which has already gone by: Randeep Surjewala, Congress #KarnatakaElections2018 pic.twitter.com/i8f43tjVlb
— ANI (@ANI) May 17, 2018