ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 24 ਮਈ ਤੋਂ

05/22/2018 7:17:16 PM

ਨਵੀਂ ਦਿੱਲੀ : ਦੇਸ਼ 'ਚ ਨੌਜਵਾਨ ਟੈਲੇਂਟ ਨੂੰ ਖੋਜਣ ਦੇ ਉਦੇਸ਼ ਨਾਲ ਪਿਛਲੇ ਚਾਰ ਸਾਲ ਤੋਂ ਚਲ ਰਹੀ ਪੀ.ਐੱਨ.ਬੀ. ਮੈਟਲਾਈਫ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2018 ਦਾ ਆਯੋਜਨ 24 ਮਈ ਤੋਂ 10 ਸ਼ਹਿਰਾਂ 'ਚ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਭਾਰਤੀ ਬੈਡਮਿੰਟਨ ਸੰਘ ਤੋਂ ਮਾਨਿਅਤਾ ਪ੍ਰਾਪਤ ਇਹ ਮੁਕਾਬਲੇ ਇਸ ਵਾਰ ਨਵੀਂ ਦਿੱਲੀ, ਲਖਨਊ, ਚੰਡੀਗੜ੍ਹ, ਕੋਚੀ ਅਤੇ ਗੁਵਾਹਾਟੀ 'ਚ ਪਹਿਲੀ ਵਾਰ ਇਸਦਾ ਆਯੋਜਨ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ 7 ਸਾਲ ਤੋਂ 15 ਸਾਲ ਤੱਕ ਦੇ ਖਿਡਾਰੀ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣਗੇ। ਇਸਦਾ ਪਹਿਲਾ ਚਰਣ 24 ਮਈ ਤੋਂ ਚੰਡੀਗੜ੍ਹ 'ਚ ਸ਼ੁਰੂ ਹੋਵੇਗਾ। ਦਿੱਲੀ 'ਚ 17 ਤੋਂ 21 ਜੁਲਾਈ ਵਿਚਾਲੇ ਦਸਵਾਂ ਅਤੇ ਆਖਰੀ ਚਰਣ ਮੈਚ ਖੇਡਿਆ ਜਾਵੇਗਾ। ਫਾਈਨਲ ਵੀ ਦਿੱਲੀ 'ਚ ਹੀ 9 ਅਤੇ 10 ਅਗੱਸਤ ਨੂੰ ਖੇਡਿਆ ਜਾਵੇਗਾ।


Related News