ਕੈਨੇਡਾ ''ਚ ਕਬੱਡੀ ਖੇਡਣ ਜਾਣ ਤੋਂ ਪਹਿਲਾਂ ਜਗਸੀਰ ਨੇ ਬਾਬਾ ਅਵਤਾਰ ਤੋਂ ਲਿਆ ਆਸ਼ੀਰਵਾਦ

5/24/2018 5:25:36 PM

ਜਲੰਧਰ (ਬਿਊਰੋ)— ਮਾਝਾ ਕਬੱਡੀ ਅਕੈਡਮੀ ਦੇ ਖਿਡਾਰੀ ਜਗਸੀਰ ਸਿੰਘ ਜੱਗਾ ਕੋਟੇ ਵਾਲਾ ਨੇ ਕੈਨੇਡਾ 'ਚ ਹੋਣ ਜਾ ਰਹੀ ਕਬੱਡੀ ਪ੍ਰਤੀਯੋਗਿਤਾ 'ਚ ਬਿਹਤਰ ਪ੍ਰਦਰਸ਼ਨ ਦੇ ਲਈ ਸੰਤ ਬਾਬਾ ਅਵਤਾਰ ਜੀ ਘਰੀਆਲਾ ਤੋਂ ਆਸ਼ੀਰਵਾਦ ਲਿਆ। 
ਜ਼ਿਕਰਯੋਗ ਹੈ ਕਿ ਜੱਗਾ ਕੋਟੇ ਵਾਲਾ ਜੋ ਮਲੇਸ਼ੀਆ ਅਤੇ ਆਸਟਰੇਲੀਆ 'ਚ ਭਾਰਤੀ ਟੀਮ ਵੱਲੋਂ ਖੇਡ ਕੇ ਅਕੈਡਮੀ ਦਾ ਨਾਂ ਰੌਸ਼ਨ ਕਰ ਚੁੱਕੇ ਹਨ ਅਤੇ ਕੈਨੇਡਾ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਲਈ ਰਵਾਨਾ ਹੋਣ ਵਾਲੇ ਹਨ। ਇਸ ਮੌਕੇ 'ਤੇ ਸੰਤ ਬਾਬਾ ਅਵਤਾਰ ਸਿੰਘ ਨੇ ਜੱਗਾ ਕੋਟੇ ਵਾਲੇ ਨੂੰ ਆਸ਼ੀਰਵਾਦ ਦਿੱਤਾ ਅਤੇ ਸੋਨੇ ਦੀ ਮੁੰਦਰੀ ਪਹਿਨਾ ਕੇ ਸਨਮਾਨਤ ਕੀਤਾ।