ਪਰਿਵਾਰ ਨੇ ਬੱਚੀ ਦਾ ਨਾਂ ਰੱਖਿਆ ''ਬਲੂ'' ਤਾਂ ਕੋਰਟ ਨੇ ਸੁਣਾਇਆ ਇਹ ਫੁਰਮਾਨ

05/25/2018 10:39:01 PM

ਰੋਮ— ਇਟਲੀ ਦੀ ਇਕ ਅਦਾਲਤ ਨੇ ਇਥੇ ਰਹਿਣ ਵਾਲੇ ਇਕ ਜੋੜੇ ਨੂੰ ਉਨ੍ਹਾਂ ਦੀ ਧੀ ਦਾ ਨਾਂ ਬਦਲਣ ਦਾ ਆਦੇਸ਼ ਦਿੱਤਾ ਹੈ। ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਉਸ ਦਾ ਨਾਂ ਨਹੀਂ ਬਦਲਿਆ ਤਾਂ ਅਸੀਂ ਖੁਦ ਇਸ ਦਾ ਕੋਈ ਨਾਂ ਰੱਖ ਦਿਆਂਗੇ। ਇਸ ਜੋੜੇ ਨੇ ਆਪਣੀ 18 ਮਹੀਨੇ ਦੀ ਧੀ ਦਾ ਨਾਂ 'ਬਲੂ' ਰੱਖਿਆ ਹੋਇਆ ਹੈ, ਜਿਸ 'ਤੇ ਅਦਾਲਤ ਨੂੰ ਇਤਰਾਜ਼ ਹੈ। ਜੋੜੇ ਨੂੰ ਅਦਾਲਤ ਵੱਲੋਂ ਸੰਮਨ ਜਾਰੀ ਕੀਤਾ ਗਿਆ ਸੀ।
ਖਬਰਾਂ ਮੁਤਾਬਕ ਅਦਾਲਤ ਨੇ ਆਪਣੀ ਸੁਣਵਾਈ 'ਚ ਕਿਹਾ, 'ਇਹ ਇਕ ਮਾਰਡਨ ਨਾਂ ਹੈ ਜੋ ਅੰਗ੍ਰੇਜੀ ਸ਼ਬਦਾਂ ਦੇ ਹਿਸਾਬ ਨਾਲ ਰੱਖਿਆ ਗਿਆ ਹੈ। ਇਹ ਕਿਸੇ ਔਰਤ ਜਾਂ ਲੜਕੀ ਦੇ ਹਿਸਾਬ ਨਾਲ ਠੀਕ ਨਹੀਂ ਹੈ।' ਇਸ ਦੇ ਨਾਲ ਹੀ ਅਦਾਲਤ ਨੇ ਲੜਕੀ ਦੇ ਬਰਥ ਸਰਟੀਫਿਕੇਟ ਤੇ ਪਾਸਪੋਰਟ ਦੇ ਨਾਂ ਵੀ ਬਦਲਣ ਦੇ ਆਦੇਸ਼ ਦਿੱਤੇ ਹਨ। 
ਕੀ ਹੈ ਕਾਰਨ
ਇਟਲੀ 'ਚ ਰਾਸ਼ਟਰਪਤੀ ਵੱਲੋਂ ਸਾਲ 2000 'ਚ ਇਕ ਕਾਨੂੰਨ ਪਾਸ ਕੀਤਾ ਗਿਆ ਸੀ ਜਿਸ ਦੇ ਮੁਤਾਬਕ ਬੱਚਿਆਂ ਦੇ ਨਾਂ ਉਨ੍ਹਾਂ ਦੇ ਲਿੰਗ ਦੇ ਮੁਤਾਬਕ ਹੀ ਹੋਣੇ ਚਾਹੀਦੇ ਹਨ। ਮਤਲਬ ਇਥੇ ਬੱਚੀ ਦਾ ਨਾਂ 'ਲੜਕੀਆਂ' ਵਰਗਾ ਹੋਣਾ ਚਾਹੀਦਾ ਸੀ।
ਦੱਸ ਦਈਏ ਕਿ ਅਮਰੀਕੀ ਸਿੰਗਰ ਬਿਆਨਸੇ ਨੇ ਵੀ ਆਪਣੀ ਧੀ ਨਾਂ ਬਲੂ ਹੀ ਰੱਖਿਆ ਹੋਇਆ ਹੈ। ਹੁਣ ਜੋੜਾ ਅਦਾਲਤ 'ਚ ਆਪਣੇ ਪੱਖ 'ਚ ਦਲੀਲ ਰੱਖਣ 'ਤੇ ਵਿਚਾਰ ਕਰ ਰਿਹਾ ਹੈ। ਜੋੜਾ, ਬਿਆਨਸੇ ਦੇ ਉਦਾਹਰਣ ਤੋਂ ਇਲਾਵਾ ਅਦਾਲਤ ਨੂੰ ਇਟਲੀ ਦੇ ਕੁਝ ਪੁਰਾਣੇ ਅੰਕੜੇ ਵੀ ਦਿਖਾਏਗਾ। ਖਬਰਾਂ ਮੁਤਾਬਕ ਬਲੂ ਨਾਂ ਇਟਲੀ 'ਚ ਪਹਿਲਾਂ ਤੋਂ ਇਸਤੇਮਾਲ ਹੋ ਰਿਹਾ ਹੈ। ਸਾਲ 2016 'ਚ ਇਟਲੀ 'ਚ 6 ਬੱਚੀਆਂ ਦੇ ਨਾਂ ਬਲੂ ਰੱਖੇ ਗਏ, ਉਥੇ ਹੀ 2015 'ਚ ਵੀ 5 ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਇਸੇ ਨਾਂ ਨੂੰ ਚੁਣਿਆ।


Related News