ਦੁਬਈ ''ਚ ਭਾਰਤੀ ਨੇ ਇਰਾਨੀ ਕੁੜੀ ਨਾਲ ਕੀਤੀ ਛੇੜਛਾੜ, ਮਾਪਿਆਂ ਨੇ ਠੋਕਿਆ ਮੁਕੱਦਮਾ
Thursday, May 17, 2018 - 05:33 PM (IST)

ਦੁਬਈ— ਦੁਬਈ 'ਚ ਇਕ ਭਾਰਤੀ ਵਲੋਂ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਭਾਰਤੀ ਮਜ਼ਦੂਰ ਨੇ ਇੱਥੇ ਇਕ 5 ਸਾਲਾ ਇਰਾਨੀ ਲੜਕੀ ਨਾਲ ਦੋ ਵਾਰ ਛੇੜਖਾਨੀ ਕੀਤੀ ਸੀ। ਛੇੜਖਾਨੀ ਦੇ ਦੋਸ਼ 'ਚ ਭਾਰਤੀ ਵਿਰੁੱਧ ਅਦਾਲਤ 'ਚ ਮੁਕੱਦਮਾ ਚਲਾਇਆ ਗਿਆ ਹੈ। ਸਰਕਾਰੀ ਵਕੀਲ ਦੀ ਰਿਪੋਰਟ ਮੁਤਾਬਕ 46 ਸਾਲਾ ਭਾਰਤੀ ਨੇ ਵੱਖ-ਵੱਖ ਮੌਕਿਆਂ 'ਤੇ ਅਲ-ਬਾਰਸ਼ਾ 'ਚ ਲੜਕੀ ਦੇ ਘਰ ਦੇ ਬਾਹਰ ਛੇੜਖਾਨੀ ਕੀਤੀ।
ਲੜਕੀ ਦੇ ਪਿਤਾ ਨੇ ਸਰਕਾਰੀ ਵਕੀਲ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤੀ ਮਜ਼ਦੂਰ ਨੇ ਪਾਰਕਿੰਗ 'ਚ ਉਸ ਨਾਲ ਛੇੜਖਾਨੀ ਕੀਤੀ। ਇਹ ਘਟਨਾ 13 ਮਾਰਚ ਦੀ ਹੈ, ਮੈਂ ਅਤੇ ਮੇਰੀ ਪਤਨੀ ਨੇ ਭਾਰਤੀ ਮਜ਼ਦੂਰ ਦੀ ਇਸ ਹਰਕਤ ਬਾਰੇ ਫੋਰਮੈਨ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਪੁਲਸ ਸਟੇਸ਼ਨ ਵਿਚ ਰਿਪੋਰਟ ਦਿੱਤੀ। ਪਿਤਾ ਨੇ ਦੱਸਿਆ ਕਿ ਮੇਰੀ ਬੇਟੀ ਸਹਿਮੀ ਹੋਈ ਸੀ ਅਤੇ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਮੇਰੀ ਨਾਲ ਕੀ ਵਾਪਰਿਆ। ਡਰ ਕਾਰਨ ਉਹ ਇਕੱਲੀ ਕਮਰੇ ਵਿਚ ਨਹੀਂ ਜਾ ਰਹੀ। ਓਧਰ ਭਾਰਤੀ ਮਜ਼ਦੂਰ ਨੇ ਅਦਾਲਤ ਵਿਚ ਛੇੜਖਾਨੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।