ਦਿੱਲੀ ''ਚ IPL ਸੱਟੇਬਾਜ਼ ਕਾਬੂ, ਚਾਰ ਨੂੰ ਕੀਤਾ ਹਿਰਾਸਤ ''ਚ

Sunday, May 20, 2018 - 09:55 PM (IST)

ਦਿੱਲੀ ''ਚ IPL ਸੱਟੇਬਾਜ਼ ਕਾਬੂ, ਚਾਰ ਨੂੰ ਕੀਤਾ ਹਿਰਾਸਤ ''ਚ

ਨਵੀਂ ਦਿੱਲੀ (ਬਿਊਰੋ)— ਦਿੱਲੀ ਪੁਲਸ ਨੇ ਅੱਜ ਕਿਹਾ ਕਿ ਉਸਨੇ ਉਤਰ-ਪੂਰਬੀ ਦਿੱਲੀ ਦੇ ਗੋਕੁਲਪੁਰੀ ਖੇਤਰ ਤੋਂ ਆਈ.ਪੀ.ਐੱਲ. ਸੱਟੇਬਾਜ਼ੀ ਰੈਕੇਟ ਚਲਾਉਣ ਦੇ ਦੋਸ਼ 'ਚ ਚਾਰ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਚਾਂਦ ਬਾਗ ਖੇਤਰ 'ਚ ਸੱਟੇਬਾਜ਼ੀ ਗਿਰੋਹ ਚਲਾ ਰਹੇ ਹਨ। ਪੁਲਸ ਨੇ ਹੋਰ ਸੂਚਨਾ ਇਕੱਠੀ ਕਰਨ ਦੇ ਬਾਅਦ ਉਸ ਘਰ 'ਤੇ ਛਾਪਾ ਮਾਰਿਆ ਜਿਥੇ ਸੱਟੇਬਾਜ਼ੀ ਚਲ ਰਹੀ ਸੀ।

ਪੁਲਸ ਮੁਖੀ ਅਤੁਲ ਕੁਮਾਰ ਨੇ ਦੱਸਿਆ ਕਿ ਕਲ ਪੁਲਸ ਨੇ ਚਾਂਦ ਬਾਗ ਖੇਤਰ 'ਚ ਘਰ 'ਤੇ ਛਾਪਾ ਮਾਰਿਆ ਅਤੇ ਜਿਸ ਤੋਂ ਇਹ ਪਤਾ ਚੱਲਿਆ ਕਿ ਦੋਸ਼ੀ ਰਾਇਲ ਚੈਲੰਜਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ 'ਤੇ ਸੱਟਾ ਲਗਵਾ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਚਾਰੇ ਦੋਸ਼ੀ ਰਾਜੇਸ਼ ਸ਼ਰਮਾ, ਆਜਾਦ, ਆਰਿਫ ਉਰਫ ਸੋਨੀ, ਮੁਹੰਮਦ ਸਲਮਾਨ ਦੇ ਘਰ 'ਚ ਵੱਡੀ ਐੱਲ.ਈ.ਡੀ. ਸਕ੍ਰੀਨ 'ਤੇ ਮੈਚ ਦਾ ਸਿੱਧਾ ਪ੍ਰਸਾਰਣ ਦੇਖ ਰਹੇ ਸਨ। ਪੁਲਸ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਦੇ ਕੋਲ 8 ਮੋਬਾਈਲ, ਇਕ ਐੱਲ.ਈ.ਡੀ. ਇਕ ਲੈਪਟਾਪ, ਦੋ ਰਜਿਸਟਰ ਅਤੇ ਸੱਟੇਬਾਜ਼ੀ ਲਈ ਇਸਤੇਮਾਲ ਸਲਿਪ ਬਰਾਮਦ ਕੀਤੀ ਗਈ।


Related News