ਬ੍ਰਿਟੇਨ ਦੇ ਅਮੀਰਾਂ ਦੀ ਸੂਚੀ ਵਿਚ ਹਿੰਦੂਜਾ ਬਰਦਰਜ਼ ਦੂਜੇ ਨੰਬਰ ''ਤੇ
Monday, May 14, 2018 - 10:06 AM (IST)

ਲੰਡਨ — ਭਾਰਤ ਵਿਚ ਜਨਮੇ ਹਿੰਦੂਜਾ ਭਰਾ ਬ੍ਰਿਟੇਨ ਦੀ ਸਾਲਾਨਾ ਸੂਚੀ ਵਿਚ ਦੂਜੇ ਸਥਾਨ 'ਤੇ ਆਏ ਹਨ। ਰਸਾਇਣ ਖੇਤਰ ਦੇ ਉਦਯੋਗਪਤੀ ਜਿਮ ਰੈਟਕਲਿਫ ਨੇ ਉਨ੍ਹਾਂ ਨੂੰ ਦੂਜੇ ਸਥਾਨ 'ਤੇ ਪਹੁੰਚਾ ਦਿੱਤਾ ਹੈ।
ਸੰਡੇ ਟਾਈਮਜ਼ ਦੀ ਅਮੀਰਾਂ ਦੀ ਸੂਚੀ ਅਨੁਸਾਰ ਲੰਡਨ ਸਥਿਤ ਸ਼੍ਰੀਚੰਦ ਅਤੇ ਗੋਪੀਚੰਦ ਹਿੰਦੂਜਾ 20.64 ਅਰਬ ਪੌਂਡ ਦੀ ਜਾਇਦਾਦ ਨਾਲ ਦੂਜੇ ਸਥਾਨ 'ਤੇ ਹਨ। ਰੈਟਕਲਿਫ 21.05 ਅਰਬ ਪੌਂਡ ਦੇ ਨਾਲ ਪਹਿਲੇ ਸਥਾਨ 'ਤੇ ਹਨ। ਸਾਲ 2018 ਵਿਚ ਬ੍ਰਿਟੇਨ ਦੇ ਇਕ ਹਜ਼ਾਰ ਅਮੀਰ ਲੋਕਾਂ ਦੀ ਸੂਚੀ ਵਿਚ ਭਾਰਤੀ ਮੂਲ ਦੇ 47 ਅਮੀਰ ਲੋਕ ਸ਼ਾਮਲ ਹਨ।
ਇਸ ਸੂਚੀ ਨੂੰ ਤਿਆਰ ਕਰਨ ਵਾਲੇ ਰਾਬਰਟ ਵਾਟਸ ਨੇ ਕਿਹਾ, “ਬ੍ਰਿਟੇਨ ਬਦਲ ਰਿਹਾ ਹੈ। ਓਹ ਦਿਨ ਲੰਘ ਗਏ ਜਦੋਂ ਪੁਰਾਣੇ ਪੈਸੇ ਅਤੇ ਕੁਝ ਕੁ ਉਦਯੋਗਾਂ ਦਾ ਹੀ ਸੰਡੇ ਟਾਈਮ ਦੀ ਅਮੀਰਾਂ ਦੀ ਸੂਚੀ ਵਿਚ ਨਾਮ ਹੁੰਦਾ ਸੀ। ਹੁਣ ਸੂਚੀ ਵਿਚ ਵਿਰਾਸਤ 'ਚ ਮਿਲੇ ਧਨ ਵਾਲਿਆਂ ਦੇ ਨਾਂ ਨਾਲੋਂ ਖੁਦ ਬਣੇ ਉਦਮੀਆਂ ਦਾ ਦਬਦਬਾ ਹੈ।