ਆਈਡੀਆ ਨੇ ਪੇਸ਼ ਕੀਤਾ ਨਵਾਂ ਪਲਾਨ, ਮਿਲੇਗਾ ਇਹ ਫਾਇਦਾ
Monday, Jun 04, 2018 - 09:46 PM (IST)

ਜਲੰਧਰ—ਟੈਲੀਕਾਮ ਕੰਪਨੀ ਆਈਡੀਆ ਨੇ ਯੂਜ਼ਰਸ ਨੂੰ ਆਪਣੇ ਵੱਲ ਆਕਰਸ਼ਤ ਕਰਨ ਲਈ ਇਕ ਨਵਾਂ ਕਾਲਿੰਗ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਵੌਇਸ ਕਾਲ ਨਾਲ ਦਿਨ ਦੇ 100 ਐੱਸ.ਐੱਮ.ਐੱਸ. ਵੀ ਮੁਫਤ ਮਿਲਣਗੇ। ਕੰਪਨੀ ਨੇ ਕਾਲਿੰਗ ਆਫਰ 'ਚ ਕਈ ਸ਼ਰਤਾ ਲਾਗੂ ਕੀਤੀਆਂ ਹਨ। ਆਈਡੀਆ ਨੇ ਆਪਣੇ ਇਸ ਪਲਾਨ ਦੀ ਕੀਮਤ 149 ਰੁਪਏ ਅਤੇ ਮਿਆਦ 21 ਦਿਨਾਂ ਦੀ ਰੱਖੀ ਹੈ। ਹਾਲਾਂਕਿ ਇਸ ਪਲਾਨ 'ਚ ਯੂਜ਼ਰਸ ਨੂੰ ਕੋਈ ਵੀ ਡਾਟਾ ਆਫਰ ਨਹੀਂ ਮਿਲ ਰਿਹਾ ਹੈ। ਮੰਨਿਆ ਜਾ ਰਿਹੈ ਕਿ ਆਈਡੀਆ ਦੇ ਇਸ ਪਲਾਨ ਨਾਲ ਏਅਰਟੈੱਲ ਅਤੇ ਬੀ.ਐੱਸ.ਐੱਨ.ਐੱਲ. ਨੂੰ ਸਖਤ ਟਕੱਰ ਮਿਲੇਗੀ।
ਪਲਾਨ ਡਿਟੇਲਸ
ਆਈਡੀਆ ਦੇ 149 ਰੁਪਏ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਲੋਕਲ, ਨੈਸ਼ਨਲ ਅਤੇ ਰੋਮਿੰਗ ਕਾਲ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਪਲਾਨ ਨੂੰ ਫਿਲਹਾਲ ਚੁਨਿੰਦਾ ਸਰਕਲਾਂ 'ਚ ਲਾਈਵ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਬਾਕੀ ਸਰਕਲਾਂ 'ਚ ਵੀ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ।
ਉੱਥੇ ਕਾਲਿੰਗ ਯੂਜ਼ਰਸ ਨੂੰ ਇਕ ਦਿਨ ਲਈ ਸਿਰਫ 250 ਮਿੰਟ ਹੀ ਮਿਲਣਗੇ ਅਤੇ ਉੱਥੇ ਇਕ ਹਫਤੇ ਲਈ 1000 ਮਿੰਟ ਮਿਲਣਗੇ। ਹੁਣ ਦੇਖਣਾ ਇਹ ਦਿਲਚਸਪ ਹੋਵੇਗਾ ਕਿ ਇਸ ਨਵੇਂ ਕਾਲਿੰਗ ਪਲਾਨ ਨੂੰ ਯੂਜ਼ਰਸ ਨੂੰ ਕਿਵੇਂ ਦਾ ਰਿਸਪਾਂਸ ਮਿਲਦਾ ਹੈ।