ਜੂਨ ਤੋਂ ਮਹਿੰਗੀਆਂ ਹੋਣਗੀਆਂ ਹੁੰਡਈ ਦੀਆਂ ਕਾਰਾਂ
Tuesday, May 22, 2018 - 09:32 PM (IST)
ਜਲੰਧਰ—ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਜੂਨ ਤੋਂ ਆਪਣੀ ਗੱਡੀਆਂ ਦੀਆਂ ਕੀਮਤਾਂ 'ਚ 2 ਫੀਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਗੱਡੀਆਂ ਦੀ ਨਵੀਆਂ ਕੀਮਤਾਂ 2018 ਤੋਂ ਲਾਗੂ ਹੋ ਜਾਣਗੀਆਂ। ਕੰਪਨੀ ਨੇ ਜਾਰੀ ਇਕ ਬਿਆਨ 'ਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਨਵੀਂ ਕ੍ਰੇਟਾ ਨੂੰ ਛੱਡ ਕੇ ਸਾਰੇ ਮਾਡਲਾਂ ਦੀਆਂ ਕੀਮਤਾਂ ਦਾ ਵਾਧਾ ਕੀਤਾ ਜਾਵੇਗਾ।
ਹੁੰਡਈ ਮੋਟਰ ਇੰਡੀਆ ਦੇ ਸੇਲਸ ਅਤੇ ਮਾਰਕੀਟਿੰਗ ਡਾਇਰੈਕਟਰ ਰਾਕੇਸ਼ ਸ਼੍ਰੀਵਾਸਤਵ ਨੇ ਕੀਮਤ ਵਧਾਉਣ 'ਤੇ ਕਿਹਾ ਕਿ ਅਸੀਂ ਇਨਪੁੱਟ ਕਾਸਟ ਨਾਲ ਕਮੋਡਿਟੀ ਕੀਮਤਾਂ 'ਚ ਵਾਧਾ ਕਰ ਰਹੇ ਹਾਂ। ਸਾਡੇ ਪ੍ਰੋਡਕਟਸ ਦੀ ਕੀਮਤਾਂ 'ਚ ਜੂਨ 2018 ਤੋਂ 2 ਫੀਸਦੀ ਤਕ ਦਾ ਵਾਧਾ ਹੋ ਜਾਵੇਗਾ।
ਜਨਵਰੀ 'ਚ ਵੀ ਵਧਾਈਆਂ ਗਈਆਂ ਸਨ ਕੀਮਤਾਂ
ਇਸ ਸਾਲ ਜਨਵਰੀ 'ਚ ਵੀ ਹੁੰਡਈ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ 'ਚ 2 ਫੀਸਦੀ ਦਾ ਵਾਧਾ ਕੀਤਾ ਸੀ। ਉੱਥੇ ਸਤੰਬਰ 2017 'ਚ ਜਦੋਂ ਜੀ.ਐੱਸ.ਟੀ. ਸੈੱਸ 'ਚ ਬਦਲਾਅ ਕੀਤੇ ਗਏ ਸਨ ਉਸ ਵੇਲੇ ਹੁੰਡਈ ਨੇ ਆਣੀ ਨਵੀਂ ਲਾਂਚ ਕੀਤੀ ਵਰਨਾ ਦੇ ਪਹਿਲੇ 20 ਹਜ਼ਾਰ ਯੂਨਿਟਸ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਅਤੇ 2018 ਦੀ ਸ਼ੁਰੂਆਤ ਤਕ ਇਸ ਦੀ ਕੀਮਤ ਨਹੀਂ ਬਦਲੀ ਸੀ।
2018 ਕ੍ਰੇਟਾ ਫੇਸਲਿਫਟ ਦੀ ਕੀਮਤ ਨਹੀਂ ਵਧੇਗੀ
ਹੁੰਡਈ ਨੇ ਕਿਹਾ ਕਿ ਕੀਮਤਾਂ 'ਚ ਵਾਧਾ ਨਵੀਂ ਲਾਂਚ ਕੀਤੀ ਗਈ ਕ੍ਰੇਟਾ ਫੇਸਲਿਫਟ 'ਤੇ ਲਾਗੂ ਨਹੀਂ ਹੋਵੇਗੀ। ਨਵੀਂ ਕ੍ਰੇਟਾ ਨੂੰ ਕਈ ਨਵੇਂ ਫੀਚਰਸ ਜਿਵੇਂ ਇਲੈਕਟ੍ਰਿਕ ਸਨਰੂਫ, ਕਰੂਜ਼ ਕੰਟਰੋਲ ਆਦਿ ਨਾਲ ਲਾਂਚ ਕੀਤਾ ਗਿਆ ਹੈ। ਇਸ ਦੀ ਦਿੱਲੀ ਸ਼ੋਰੂਮ ਕੀਮਤ 9.43 ਲੱਖ ਤੋਂ 15.03 ਲੱਖ ਰੁਪਏ ਰੱਖੀ ਗਈ ਹੈ। ਹੁੰਡਈ ਹੁਣ ਤਕ ਘਰੇਲੂ ਅਤੇ ਇੰਟਰਨੈਸ਼ਨਲ ਮਾਰਕੀਟ 'ਚ 4 ਲੱਖ ਤੋਂ ਜ਼ਿਆਦਾ ਕ੍ਰੇਟਾ ਦੀ ਵਿਰਕੀ ਕਰ ਚੁੱਕੀ ਹੈ।
