ਹੁਣ ਹਿਮਾਚਲ ''ਚ ਵੀ ਫੈਲਿਆ ਨਿਪਾਹ ਵਾਇਰਸ, ਸਕੂਲ ''ਚ ਮਿਲੇ 18 ਮਰੇ ਚਮਗਾਦੜ

05/25/2018 10:31:04 AM

ਸ਼ਿਮਲਾ— ਕੇਰਲ 'ਚ ਫੈਲਿਆ ਨਿਪਾਹ ਵਾਇਰਸ ਹੁਣ ਹਿਮਾਚਲ ਪ੍ਰਦੇਸ਼ ਵੀ ਫੈਲ ਗਿਆ ਹੈ। ਇਹ ਹਾਲਾਤ ਨਾਹਨ ਜ਼ਿਲੇ ਦੇ ਇਕ ਪਿੰਡ 'ਚ ਡੇਢ ਦਰਜ ਦੇ ਕਰੀਬ ਮਰੇ ਹੋਏ ਚਮਗਾਦੜਾਂ ਨਾਲ ਮਿਲਣ ਨਾਲ ਬਣੇ ਹੋਏ ਹਨ। ਮਰੇ ਹੋਏ ਚਮਗਾਦੜ ਬਰਮਾਪਾਪੜੀ ਪੰਚਾਇਤ ਦੇ ਤਹਿਤ ਇਕ ਸੀਨੀਅਰ ਸੈਕੰਡਰੀ ਸਕੂਲ ਪਰਿਸਰ 'ਚੋਂ ਮਿਲੇ। ਇਨ੍ਹਾਂ ਦੀ ਗਿਣਤੀ 18 ਹੈ ਅਤੇ ਹਿਮਾਚਲ ਪ੍ਰਦੇਸ਼ ਪਸ਼ੂ ਪਾਲਣ ਅਤੇ ਹੋਰ ਜੀਵ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਰੇ ਹੋਏ ਚਮਗਾਦੜਾਂ ਦੇ ਸੈਂਪਲ ਪੂਣੇ ਅਤੇ ਜਲੰਧਰ ਭੇਜ ਦਿੱਤੇ ਹਨ। 
ਜਾਣਕਾਰੀ ਮੁਤਾਬਕ ਚਮਗਾਦੜ ਪਿਛਲੇ ਕਾਫੀ ਸਾਲ ਤੋਂ ਸਕੂਲ 'ਚ ਲੱਗੇ ਦਰੱਖਤ 'ਤੇ ਰਹਿੰਦੇ ਸਨ ਅਤੇ ਇਸ ਵਾਰ ਇਨ੍ਹਾਂ ਦੀ ਸੰਖਿਆ ਕਾਫੀ ਜ਼ਿਆਦਾ ਦੇਖੀ ਜਾ ਰਹੀ ਹੈ, ਅੰਦਾਜ਼ੇ ਲਾਏ ਜਾ ਰਹੇ ਹਨ ਕਿ ਚਾਮਗਾਦੜਾਂ ਦੀ ਮੌਤ ਗਰਮੀ ਦੇ ਕਾਰਨ ਹੋਈ ਹੋਵੇਗੀ।
ਦੱਸ ਦਈਏ ਸਕੂਲ ਪ੍ਰਸ਼ਾਸਨ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਕੇਰਲ 'ਚ ਮੌਤਾਂ ਹੋਣ ਤੋਂ ਬਾਅਦ ਹੁਣ ਇੱਥੇ ਚਮਗਾਦੜਾਂ ਦੇ ਮਿਲਣ ਨਾਲ ਲੋਕਾਂ 'ਚ ਡਰ ਬਣਿਆ ਹੋਇਆ ਹੈ। ਸਕੂਲ ਪ੍ਰਬੰਧਨ ਨੇ ਸਾਵਧਾਨੀ ਵਾਲੇ ਕਦਮ ਚੁੱਕਦੇ ਹੋਏ ਵਿਦਾਰਥੀਆਂ ਨੂੰ ਬੀਮਾਰੀਆਂ ਅਤੇ ਇਸ ਦੀ ਰੋਕਥਾਮ ਲਈ ਸੂਚਿਤ ਕਰ ਦਿੱਤਾ ਹੈ।


Related News