ਸਰੀਰ ਦੀਆਂ ਪ੍ਰੇਸ਼ਾਨੀਆਂ ਦੇ ਹਿਸਾਬ ਨਾਲ ਲਗਾਓ ਧੁੰਨੀ (ਨਾਭੀ) ''ਤੇ ਤੇਲ, ਹੋਵੇਗਾ ਲਾਭ

Sunday, May 27, 2018 - 09:28 AM (IST)

ਸਰੀਰ ਦੀਆਂ ਪ੍ਰੇਸ਼ਾਨੀਆਂ ਦੇ ਹਿਸਾਬ ਨਾਲ ਲਗਾਓ ਧੁੰਨੀ (ਨਾਭੀ) ''ਤੇ ਤੇਲ, ਹੋਵੇਗਾ ਲਾਭ

ਜਲੰਧਰ— ਸਰੀਰ ਦੀ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਨੂੰ ਠੀਕ ਕਰਨ ਲਈ ਬਹੁਤ ਸਾਰੇ ਲੋਕ ਦਵਾਈਆਂ ਦਾ ਸਹਾਰਾ ਲੈਣ ਲੱਗਦੇ ਹਨ ਸਗੋਂ ਇਸ ਪ੍ਰੇਸ਼ਾਨੀ ਨੂੰ ਘਰੇਲੂ ਤਰੀਕਿਆਂ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ। ਸਰੀਰ ਦਾ ਸਾਰੀ ਨਰਵਸ ਦਾ ਕਨੈਕਸ਼ਨ ਧੁੰਨੀ ਨਾਲ ਜੁੜਿਆ ਹੁੰਦਾ ਹੈ। ਜੇਕਰ ਤੁਸੀਂ ਪ੍ਰੇਸ਼ਾਨੀ ਦੇ ਹਿਸਾਬ ਨਾਲ ਧੁੰਨੀ 'ਤੇ ਵੱਖ-ਵੱਖ ਤੇਲ ਲਗਾਗੇ ਤਾਂ ਕਈ ਸਮਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਤੇਲ ਸਰੀਰ ਦੇ ਸਾਰੇ ਆਰਗਨਸ ਨੂੰ ਨਿਊਟਰਿਸ਼ਨ ਦਿੰਦੇ ਹਨ। ਇਸ ਨਾਲ ਕਈ ਸਰੀਰਕ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਨ੍ਹਾਂ-ਕਿਨ੍ਹਾਂ ਸਰੀਰਕ ਸਮੱਸਿਆਵਾਂ ਵਿਚ ਕਿਹੋ ਜਿਹਾ ਤੇਲ ਫਾਇਦੇਮੰਦ ਹੈ।
1. ਰਾਤ ਨੂੰ ਸੌਂਣ ਤੋਂ ਪਹਿਲਾਂ ਧੁੰਨੀ ਵਿਚ ਜੈਤੂਨ ਦਾ ਤੇਲ ਲਗਾਉਣ ਨਾਲ ਮੋਟਾਪਾ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
2. ਧੁੰਨੀ ਵਿਚ ਬਦਾਮ ਦਾ ਤੇਲ ਲਗਾਉਣ ਨਾਲ ਅੱਖਾਂ ਅਤੇ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
3. ਨਾਰੀਅਲ ਦਾ ਤੇਲ ਲਗਾਉਣ ਨਾਲ ਮਿਨਰਲਸ ਬਾਡੀ ਦੀ ਗਰਮਾਹਟ ਦੂਰ ਕਰਨ 'ਚ ਮਦਦ ਕਰਦੇ ਹਨ।
4. ਸਰਦੀ ਅਤੇ ਖਾਂਸੀ ਤੋਂ ਛੁਟਕਾਰਾ ਪਾਉਣ ਲਈ ਧੁੰਨੀ 'ਤੇ ਸਰ੍ਹੋਂ ਦਾ ਤੇਲ ਲਗਾਓ।
5. ਧੁੰਨੀ 'ਤੇ ਤਰਿਫਲਾ ਦਾ ਘਿਉਂ ਲਗਾਉਣ ਨਾਲ ਸਾਈਨਸ ਅਤੇ ਦਿਮਾਗ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।


Related News