ਛੱਤੀਸਗੜ੍ਹ: ਹੈਂਡਪੰਪ ਦਾ ਪਾਣੀ ਪੀਣ ਨਾਲ 2 ਦਰਜ਼ਨ ਬਾਂਦਰਾਂ ਦੀ ਹੋਈ ਮੌਤ

05/22/2018 5:56:26 PM

ਛੱਤੀਸਗੜ੍ਹ— ਰਾਜਨੰਦਗਾਂਵ ਜ਼ਿਲੇ ਦੇ ਡੋਂਗਰਗੜ੍ਹ ਪਿੰਡ 'ਚ ਲੱਗੇ ਹੈਂਡਪੰਪ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਸੋਮਵਾਰ ਦੀ ਸ਼ਾਮ ਹੈਂਡਪੰਪ ਦੇ ਚਬੂਤਰੇ ਦੇ ਚਾਰੇ ਪਾਸੇ 2 ਦਰਜ਼ਨ ਤੋਂ ਜ਼ਿਆਦਾ ਬਾਂਦਰਾਂ ਦੇ ਮ੍ਰਿਤ ਪਾਏ ਜਾਣ ਦੇ ਬਾਅਦ ਡਰੇ ਪਿੰਡ ਦੇ ਲੋਕਾਂ ਨੇ ਹੈਂਡਪੰਪ ਨੂੰ ਤਾਲਾ ਲਗਾ ਦਿੱਤਾ ਹੈ। ਇਸ ਆਦਿਵਾਸੀ ਪਿੰਡ ਦੇ ਲੋਕ ਪਾਣੀ ਦੀ ਵਰਤੋਂ ਪੀਣ ਲਈ ਅਤੇ ਹੋਰ ਕੰਮਾਂ ਕਰਦੇ ਸਨ। ਹੈਂਡਪੰਪ ਦੇ ਚਬੂਤਰੇ ਦੇ ਚਾਰੇ ਹੋਰ ਇੱਕਠਾ ਹੋਣ ਵਾਲਾ ਪਾਣੀ ਪੀ ਕੇ ਬਾਂਦਰ ਅਤੇ ਦੂਜੇ ਮਵੇਸ਼ੀ ਵੀ ਪਿਆਸ ਬੁਝਾ ਲਿਆ ਕਰਦੇ ਸਨ। 
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੀ ਸ਼ਾਮ ਹੈਂਡਪੰਪ ਦੇ ਚਬੂਤਰੇ ਦੇ ਚਾਰੇ ਪਾਸੇ 2 ਦਰਜ਼ਨ ਤੋਂ ਜ਼ਿਆਦਾ ਬਾਂਦਰ ਮ੍ਰਿਤ ਪਾਏ ਗਏ। ਪਿੰਡ ਵਾਸੀਆਂ ਮੁਤਾਬਕ ਗਰਮੀ ਦੇ ਮੱਦੇਨਜ਼ਰ ਇਸ ਚਬੂਤਰੇ 'ਤੇ ਦਿਨ ਭਰ ਬਾਂਦਰਾਂ ਦਾ ਇੱਕਠ ਲੱਗਾ ਰਹਿੰਦਾ ਸੀ ਪਰ ਉਹ ਪਿੰਡ ਵਾਸੀਆਂ 'ਤੇ ਨਾ ਤਾਂ ਹਮਲਾ ਕਰਦੇ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦੇ ਸਨ। ਪਿੰਡ ਵਾਸੀ ਵੀ ਹੈਂਡਪੰਪ ਤੋਂ ਪਾਣੀ ਨਿਕਾਲ ਕੇ ਬਾਂਦਰਾਂ ਨੂੰ ਦਿੰਦੇ ਸਨ। ਸੋਮਵਾਰ ਦੁਪਹਿਰ ਸਥਾਨਕ ਲੋਕ ਨੇ ਇਸ ਹੈਂਡਪੰਪ ਦਾ ਪਾਣੀ ਘਰ ਲੈ ਗਏ ਪਰ ਸ਼ਾਮ ਨੂੰ ਮਰੇ ਹੋਏ ਬਾਂਦਰਾਂ ਨੂੰ ਦੇਖ ਕੇ ਉਨ੍ਹਾਂ ਨੇ ਆਪਣੇ ਘਰ ਰੱਖੇ ਪਾਣੀ ਨੂੰ ਸੁੱਟ ਦਿੱਤਾ। ਮ੍ਰਿਤਕ ਬਾਂਦਰਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਹੈਂਡਪੰਪ ਦੇ ਪਾਣੀ ਦੇ ਸੈਂਪਲ ਨੂੰ ਜਾਂਚ ਲਈ ਫਾਰੈਂਸਿਕ ਲੈਬ ਭੇਜਿਆ ਗਿਆ ਹੈ। ਇਹ ਇਲਾਕਾ ਸੰਘਣੇ ਜੰਗਲਾਂ ਨਾਲ ਘਿਰਿਆ ਹੈ।


Related News