ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਕਾਲਾ ਅਫ਼ਗਾਨਾ ਚੌਕੀ ਦਾ ਸੰਭਾਲਿਆ ਚਾਰਜ

05/27/2018 11:49:13 PM

ਕਾਲਾ ਅਫ਼ਗਾਨਾ,   (ਬਲਵਿੰਦਰ)-  ਪੁਲਸ ਚੌਕੀ ਕਾਲਾ ਅਫ਼ਗਾਨਾ ਅਧੀਨ ਆਉਂਦੇ ਖੇਤਰ ਵਿਚ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਨਸ਼ਿਆਂ ਵਰਗੇ ਕੋਹੜ ਨੂੰ ਰੋਕ ਲਾਉਣ ਲਈ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਠੋਸ ਉਪਰਾਲੇ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਵ-ਨਿਯੁਕਤ ਏ. ਐੱਸ. ਆਈ. ਗੁਰਪ੍ਰੀਤ ਸਿੰਘ ਚੌਕੀ ਇੰਚਾਰਜ ਕਾਲਾ ਅਫ਼ਗਾਨਾ ਨੇ ਚਾਰਜ ਸੰਭਾਲਦੇ ਹੋਏ ਕੀਤਾ। ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਸ ਨੂੰ ਹਮੇਸ਼ਾ ਸਹੀ ਇਤਲਾਹ ਦਿੱਤੀ ਜਾਵੇ ਤਾਂ ਕਿ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਦਾ ਵਪਾਰ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਪੁਲਸ ਚੌਕੀ ਕਾਲਾ ਅਫ਼ਗਾਨਾ ਦੀ ਟੀਮ ਹਮੇਸ਼ਾ ਇਲਾਕਾ ਨਿਵਾਸੀਆਂ ਦੀ ਸੇਵਾ ਲਈ ਹਾਜ਼ਰ ਹੈ। ਇਸ ਮੌਕੇ ਸੁਖਦੇਵ ਸਿੰਘ, ਅਵਤਾਰ ਸਿੰਘ, ਕਾਂਸਟੇਬਲ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।


Related News