ਜੀ. ਐੱਸ. ਟੀ.-ਮਹਿੰਗਾਈ ਦੀ ਮਾਰ ਦੇਸ਼ ''ਚ 50 ਤੋਂ ਵੱਧ ਵਿਦੇਸ਼ੀ ਰੈਸਟੋਰੈਂਟ ਹੋ ਗਏ ਬੰਦ
Wednesday, May 23, 2018 - 04:55 AM (IST)
ਨਵੀਂ ਦਿੱਲੀ- ਜੀ. ਐੱਸ. ਟੀ. ਦੇ ਆਉਣ ਪਿੱਛੋਂ ਛੋਟੇ ਕਾਰੋਬਾਰੀਆਂ ਦੇ ਨਾਲ ਹੀ ਹੋਟਲ ਇੰਡਸਟਰੀ ਨੂੰ ਵੀ ਕਾਫੀ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਟਲ ਅਤੇ ਰੈਸਟੋਰੈਂਟ ਇੰਡਸਟਰੀ ਲਈ ਪਿਛਲੇ 12 ਮਹੀਨੇ ਬਹੁਤ ਔਖੇ ਰਹੇ। ਇਹ ਇੰਨੇ ਔਖੇ ਸਨ ਕਿ ਉਨ੍ਹਾਂ ਦਾ ਕਾਰੋਬਾਰ 2015 ਦੇ ਪੱਧਰ ਤਕ ਪਹੁੰਚ ਗਿਆ ਅਤੇ ਕਈ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਬੰਦ ਕਰਨਾ ਪਿਆ।
ਪਿਛਲੇ ਇਕ ਸਾਲ ਦੌਰਾਨ ਦੇਸ਼ ਵਿਚ ਲਗਭਗ 50 ਤੋਂ ਵੱਧ ਵਿਦੇਸ਼ੀ ਡਾਈਨਿੰਗ ਰੈਸਟੋਰੈਂਟ ਅਤੇ ਹੈਂਬਗਰ ਰੈਸਟੋਰੈਂਟ ਬੰਦ ਹੋ ਚੁੱਕੇ ਹਨ। ਇਸ ਦਾ ਮੁੱਖ ਕਾਰਨ ਹੋਟਲਾਂ ਅਤੇ ਰੈਸਟੋਰੈਂਟਾਂ ਤੋਂ ਇਨਪੁਟ ਟੈਕਸ ਕਰੈਡਟ ਨੂੰ ਵਾਪਸ ਲਿਆ ਜਾਣਾ ਹੈ।
