ਗ੍ਰੈਜੂਏਟ ਵਿਦਿਆਰਥੀਆਂ ਲਈ ਚਿਤਕਾਰਾ ਯੂਨੀਵਰਸਿਟੀ ''ਚ ਕੋਰਸ ਕਰਨ ਦੇ ਸੁਨਿਹਰੀ ਮੌਕੇ
Saturday, Jun 02, 2018 - 11:42 AM (IST)

ਜਲੰਧਰ— ਚਿਤਕਾਰਾ ਯੂਨੀਵਰਸਿਟੀ ਪੰਜਾਬ ਦੀ ਪ੍ਰਾਈਵੇਟ ਯੂਨੀਵਰਸਿਟੀ ਹੈ। ਇਸ ਯੂਨੀਵਰਸਿਟੀ ਦਾ ਪੰਜਾਬ 'ਚ ਆਪਣਾ ਕੈਂਪਸ ਵੀ ਹੈ। ਇਹ ਅੰਡਰ ਗ੍ਰੈਜੂਏਟ ਪ੍ਰੋਗਰਾਮ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਖੇਤਰ 'ਚ ਇੰਜਨੀਅਰਿੰਗ ਮੈਨੇਜਮੈਂਟ ਅਤੇ ਸਿਹਤ ਵਿਗਿਆਨ ਕੋਰਸ ਆਦਿ ਵੀ ਕਰਵਾਉਂਦੀ ਹੈ। ਚਿਤਕਾਰਾ ਯੂਨੀਵਰਸਿਟੀ, ਪੰਜਾਬ 'ਚ ਯੂ.ਜੀ. ਸੀ ਦੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਹੈ। ਇਹ ਇੰਜਨੀਅਰਿੰਗ, ਮੈਨੇਜਮੈਂਟ, ਸਿਹਤ ਵਿਗਿਆਨ , ਨਰਸਿੰਗ ਆਦਿ ਵਰਗੇ ਕਈ ਵਿਸ਼ਿਆਂ ਵਿਚ ਸਿੱਖਿਆ ਪ੍ਰਦਾਨ ਕਰਦੀ ਹੈ। ਚਿਤਕਾਰਾ ਯੂਨੀਵਰਸਿਟੀ ਦੀ ਸਥਾਪਨਾ 2010 'ਚ 'ਚਿਤਕਰ ਯੂਨੀਵਰਸਿਟੀ ਐਕਟ' ਅਧੀਨ ਪੰਜਾਬ ਰਾਜ ਵਿਧਾਨ ਸਭਾ ਦੁਆਰਾ ਕੀਤੀ ਗਈ। ਇਹ ਯੂਨੀਵਰਸਿਟੀ ਚੰਡੀਗੜ੍ਹ 'ਚ ਸਥਾਪਤ ਕੀਤੀ ਗਈ। ਇਸ ਯੂਨੀਵਰਸਿਟੀ ਦੀ ਸਥਾਪਨਾ ਡਾ. ਅਸ਼ੋਕ ਕੇ ਚਿਤਕਾਰਾ ਅਤੇ ਡਾ. ਮਧੂ ਚਿਤਕਾਰਾ ਦੁਆਰਾ 1998 'ਚ ਕੀਤੀ ਗਈ ਸੀ। ਚਿਤਕਾਰਾ ਯੂਨੀਵਰਸਿਟੀ ਦੇ ਆਸਟ੍ਰੇਲੀਆ, ਬ੍ਰਾਜੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਕੋਰੀਆ, ਮਲੇਸ਼ੀਆ ਮੈਕਸੀਕੋ, ਸਪੇਨ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਵੀ ਸੰਪਰਕ ਹਨ।
ਸਮੈਸਟਰ ਐਕਸਚੇਂਜ
ਵਿਦਿਆਰਥੀ ਵਿਦੇਸ਼ਾਂ 'ਚ ਆਪਣਾ ਸਮੈਸਟਰ ਪੂਰਾ ਕਰਨ ਲਈ ਛੇ ਮਹੀਨੇ ਤੋਂ ਇਕ ਸਾਲ ਤਕ ਵੱਖ-ਵੱਖ ਯੂਨੀਵਰਸਿਟੀਆਂ 'ਚ ਜਾਂਦੇ ਹਨ। ਜਿਸ ਨਾਲ ਉਨ੍ਹਾਂ ਦੀ ਸਿੱਖਿਆ 'ਚ ਕਾਫੀ ਵਾਧਾ ਹੁੰਦਾ ਹੈ।ਉਨ੍ਹਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ।
ਅੰਤਰਾਸ਼ਟਰੀ ਕਾਨਫਰੰਸ
ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ 'ਤੇ ਸਿੱਖਿਆ ਹਾਸਿਲ ਕਰਨ ਲਈ ਯੂਨੀਵਰਸਿਟੀ ਦੁਆਰਾ ਕੀਤੀਆਂ ਜਾਣ ਵਾਲੀ ਵੱਖ-ਵੱਖ ਕਾਨਫਰੰਸਾਂ 'ਚ ਹਿੱਸਾ ਲੈਂਦੇ ਹਨ।
ਸਕਾਲਰਸ਼ਿਪ
ਸਹਿਭਾਗੀ ਯੂਨੀਵਰਸਿਟੀਆਂ ਉਨ੍ਹਾਂ ਵਿਦਿਆਰਥੀਆਂ ਨੂੰ ਪੂਰੇ ਸਾਲ ਦੇ ਸਕਾਲਰਸ਼ਿਪ ਅਤੇ ਸਮੈਸਟਰ ਸਕਾਲਰਸ਼ਿਪ ਪੇਸ਼ ਕਰਦੀਆਂ ਹਨ ਜਿਸ ਰਾਹੀਂ ਵਿਦਿਆਰਥੀਆਂ ਲਈ ਪੜ੍ਹਾਈ ਬਿਲਕੁਲ ਮੁਫਤ ਹੁੰਦੀ ਹੈ।
ਰਾਸ਼ਟਰੀ ਸੰਸਥਾਵਾਂ
ਅਸੀਂ ਨਿਯਮਿਤ ਰੂਪ 'ਚ ਦੁਨੀਆ ਭਰ ਤੋਂ ਮਾਨਤਾ ਪ੍ਰਾਪਤ ਸੰਸਥਾਵਾਂ ਨੂੰ ਬੁਲਾਉਂਦੇ ਹਾਂ ਇਹ ਸਾਡੇ ਵਿਦਿਆਰਥੀਆਂ ਨੂੰ ਵੱਖ-ਵੱਖ ਸਿੱਖਿਆ ਦੇ ਮਿਆਰਾਂ ਨੂੰ ਸਮਝਣ 'ਚ ਮਦਦ ਕਰਦੇ ਹਨ। ਅਸੀਂ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕਰਕੇ ਭਾਰਤ 'ਚ ਅੰਤਰ ਰਾਸ਼ਟਰੀ ਯੂਨੀਵਰਸਿਟੀ ਬਣਾਉਣ 'ਚ ਵਿਸ਼ਵਾਸ ਰੱਖਦੇ ਹਾਂ।ਜਿਹੜੇ ਵਿਦਿਆਰਥੀ ਚਿਤਕਾਰਾ ਯੂਨੀਵਰਸਿਟੀ ਦੁਆਰਾ ਕੋਰਸ ਕਰਦੇ ਹਨ ਉਨ੍ਹਾਂ ਲਈ ਭਵਿੱਖ 'ਚ ਅੱਗੇ ਵਧਣ ਦੇ ਕਈ ਮੌਕੇ ਮਿਲਦੇ ਹਨ। ਉਹ ਆਪਣੇ ਕਰੀਅਰ ਦੀ ਬਿਹਤਰੀਨ ਸ਼ੁਰੂਆਤ ਕਰ ਸਕਦੇ ਹਨ।