ਗੂਗਲ ਨੇ ਪਲੇ ਸਟੋਰ ''ਚ ਲਿਸਟ ਕੀਤੀ ਗੂਗਲ ਵਨ ਐਪ, ਆਸਾਨ ਕਰੇਗੀ ਕਲਾਊਡ ਸਰਵਿਸ
Monday, May 28, 2018 - 05:34 PM (IST)
ਜਲੰਧਰ-ਦੁਨੀਆ ਦੀ ਸਭ ਤੋਂ ਵੱਡੀ ਤਕਨਾਲੋਜੀ ਕੰਪਨੀ ਗੂਗਲ ਨੇ ਇਸ ਮਹੀਨੇ 'ਚ ਗੂਗਲ ਵਨ (Google One) ਦੀ ਸ਼ੁਰੂਆਤ ਨਾਲ ਆਪਣੀ ਕਲਾਊਡ ਸਰਵਿਸ ਪਲਾਨਸ ਨੂੰ ਫਿਰ ਤੋਂ ਬਦਲ ਦਿੱਤਾ ਸੀ। ਨਵੇਂ ਗੂਗਲ ਵਨ ਨੂੰ ਗੂਗਲ ਦੀ ਕਲਾਊਡ ਸਰਵਿਸ ਆਸਾਨ ਬਣਾਉਣ ਲਈ ਰਿਲੀਜ਼ ਕੀਤੀ ਗਈ ਹੈ। ਇਸ ਸਰਵਿਸ ਦੀ ਕਈ ਮਹੀਨਿਆਂ ਤੱਕ ਲਾਈਵ ਹੋਣ ਦੀ ਉਮੀਦ ਨਹੀਂ ਹੈ ਪਰ ਹੁਣ ਇਹ ਆਪ ਗੂਗਲ ਪਲੇਅ ਸਟੋਰ (Play Store) 'ਤੇ ਲਾਈਵ ਹੋ ਗਈ ਹੈ।
ਪਲੇਅ ਸਟੋਰ 'ਚ ਦਿੱਤੀ ਗਈ ਗੂਗਲ ਵਨ ਦੀ ਲਿਸਟਿੰਗ ਮੁਤਾਬਕ ਇਸ 'ਚ ਯੂਜ਼ਰ ਆਪਣੇ ਸਟੋਰੇਜ ਪਲਾਨ ਨੂੰ ਮੈਨੇਜ ਕਰ ਸਕਦੇ ਹਨ, ਜਿਸ 'ਚ ਡਰਾਈਵ, ਜੀਮੇਲ ਅਤੇ ਗੂਗਲ ਫੋਟੋ ਅਸਲੀ ਕੁਆਲਿਟੀ 'ਚ ਸਟੋਰ ਫੋਟੋ ਅਤੇ ਵੀਡੀਓਜ਼ ਸ਼ਾਮਿਲ ਹਨ। ਐਪ ਯੂਜ਼ਰ ਨੂੰ ਸਿਰਫ ਇਕ ਟੈਪ ਦੇ ਨਾਲ ਗੂਗਲ ਦੀ ਟੀਮ ਨਾਲ ਸੰਪਰਕ ਕਰਨ ਦੀ ਆਗਿਆ ਦੇਵੇਗਾ।
ਇਹ ਐਪ ਯੂਜ਼ਰ ਨੂੰ ਗੂਗਲ ਕ੍ਰੈਡਿਟ ਅਤੇ ਵਿਸ਼ੇਸ ਹੋਟਲ ਪ੍ਰਾਈਸਿੰਗ ਵਰਗੇ ਮੈਂਬਰ ਫਾਇਦੇ ਦੇਵੇਗੀ। ਇਸ ਦੀ ਵਰਤੋਂ ਤੁਹਾਡੀ ਪਲਾਨ ਨੂੰ ਪਰਿਵਾਰ ਦੇ 5 ਮੈਬਰਾਂ ਨਾਲ ਸ਼ੇਅਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਜੋ ਹਰ ਕਿਸੇ ਨੂੰ ਜਿਆਦਾ ਸਟੋਰੇਜ ਅਤੇ ਵਾਧੂ ਲਾਭ ਦੇਵੇਗੀ। ਲਿਸਟਿੰਗ ਮੁਤਾਬਕ ,'' ਜੇਕਰ ਤੁਹਾਡੇ ਕੋਲ ਇਕ ਪੈਨ ਡਰਾਈਵ ਸਟੋਰੇਜ ਪਲਾਨ ਹੈ, ਤਾਂ ਤੁਹਾਨੂੰ ਆਉਣ ਵਾਲੇ ਮਹੀਨਿਆਂ 'ਚ ਆਟੋਮੈਟੀਕਲੀ ਗੂਗਲ ਵਨ 'ਚ ਅਪਗ੍ਰੇਡ ਕਰ ਦਿੱਤੀ ਜਾਵੇਗੀ।''
ਐਪ ਨੂੰ ਹੁਣ ਡਾਊਨਲੋਡ ਕਰਨ ਨਾਲ ਕੋਈ ਵੀ ਬਦਲਾਅ ਨਹੀਂ ਮਿਲਦਾ ਹੈ। ਐਪ ਦਾ ਪੈਕੇਜ ਨਾਂ “com.google.android.apps.subscriptions.red ਹੈ। ਜਿਵੇ ਕਿ ਤੁਸੀਂ ਦੇਖ ਸਕਦੇ ਹੋ ਕਿ ਪੈਕੇਜ 'ਚ ਰੈੱਡ ਨਾਂ ਦੀ ਵਰਤੋਂ ਕੀਤੀ ਗਈ ਹੈ ਅਤੇ “Red” ਬ੍ਰਾਂਡਿੰਗ ਗੂਗਲ ਆਪਣੀ ਵੀਡੀਓ ਸਟ੍ਰੀਮਿੰਗ ਦੀ ਪ੍ਰੀਮਿਅਮ ਟਾਇਰ (tier) ਲਈ ਵਰਤੋਂ ਕੀਤੀ ਹੈ।
