ਸੋਨੇ-ਚਾਂਦੀ ''ਚ ਉਛਾਲ, ਜਾਣੋ ਅੱਜ ਦੇ ਮੁੱਲ

05/25/2018 3:39:20 PM

ਨਵੀਂ ਦਿੱਲੀ— ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਤੇਜ਼ੀ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 350 ਰੁਪਏ ਚੜ੍ਹ ਕੇ 32,475 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਸੋਨਾ ਭਟੂਰ ਵੀ 350 ਰੁਪਏ ਵਧ ਕੇ 32,325 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਪਿਛਲੇ 3 ਕਾਰੋਬਾਰੀ ਦਿਨਾਂ 'ਚ ਸੋਨਾ 250 ਰੁਪਏ ਮਹਿੰਗਾ ਹੋ ਚੁੱਕਾ ਹੈ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ ਦੀ ਕੀਮਤ 'ਤੇ ਜਿਓਂ ਦੀ ਤਿਓਂ ਟਿਕੀ ਰਹੀ। ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਿਕਲਣ ਨਾਲ ਚਾਂਦੀ 41,550 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ। ਚਾਂਦੀ 'ਚ ਸ਼ੁੱਕਰਵਾਰ ਯਾਨੀ ਅੱਜ 250 ਰੁਪਏ ਦਾ ਉਛਾਲ ਦੇਖਣ ਨੂੰ ਮਿਲਿਆ।

ਬਾਜ਼ਾਰ ਜਾਣਕਾਰਾਂ ਮੁਤਾਬਕ, ਘਰੇਲੂ ਬਾਜ਼ਾਰ 'ਚ ਜਿਊਲਰਾਂ ਵੱਲੋਂ ਜਾਰੀ ਖਰੀਦਦਾਰੀ ਅਤੇ ਡਾਲਰ ਦੇ ਕਮਜ਼ੋਰ ਹੋਣ ਕਾਰਨ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨਾਲ ਤੈਅ ਬੈਠਕ ਰੱਦ ਕਰਨ ਨਾਲ ਡਾਲਰ ਅਤੇ ਸਰਕਾਰੀ ਬਾਂਡ 'ਚ ਗਿਰਾਵਟ ਦੇਖੀ ਗਈ। ਕੌਮਾਂਤਰੀ ਬਾਜ਼ਾਰਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ, ਜਦੋਂ ਕਿ ਬੀਤੇ ਦਿਨੀਂ ਨਿਊਯਾਰਕ 'ਚ ਸੋਨਾ 0.86 ਫੀਸਦੀ ਦੀ ਮਜ਼ਬੂਤੀ ਨਾਲ 1,304.10 ਡਾਲਰ ਪ੍ਰਤੀ ਔਂਸ 'ਤੇ ਰਿਹਾ। ਉੱਥੇ ਹੀ ਚਾਂਦੀ 1.19 ਫੀਸਦੀ ਦੀ ਤੇਜ਼ੀ ਨਾਲ 16.64 ਡਾਲਰ ਪ੍ਰਤੀ ਔਂਸ 'ਤੇ ਰਹੀ।


Related News