''ਜਰਮਨੀ ਵਿਸ਼ਵ ਕੱਪ ਜਿੱਤਣ ਦਾ ਪਹਿਲਾ ਦਾਅਵੇਦਾਰ''

Friday, May 18, 2018 - 02:17 AM (IST)

''ਜਰਮਨੀ ਵਿਸ਼ਵ ਕੱਪ ਜਿੱਤਣ ਦਾ ਪਹਿਲਾ ਦਾਅਵੇਦਾਰ''

ਜਿਊਰਿਖ-ਫੁੱਟਬਾਲ ਦਾ ਮਹਾਕੁੰਭ ਵਿਸ਼ਵ ਕੱਪ ਨੇੜੇ ਆਉਂਦੇ ਹੀ ਭਵਿੱਖਬਾਣੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਤੇ ਕਿਆਸ ਲਾਉਣ ਵਿਚ ਅਰਥਸ਼ਾਸਤਰੀ ਵੀ ਸ਼ਾਮਲ ਹੋ ਜਾਂਦੇ ਹਨ।
ਸਵਿਸ ਬੈਂਕ ਯੂ. ਬੀ. ਐੱਸ. ਵਿਚ ਅਰਥਸ਼ਾਸਤਰੀਆਂ ਨੇ ਇਸ ਵਾਰ ਵਿਸ਼ਵ ਕੱਪ ਜੇਤੂ ਲਈ ਜਰਮਨੀ ਦੀ ਭਵਿੱਖਬਾਣੀ ਕੀਤੀ ਹੈ। ਜਰਮਨੀ ਨੇ 2014 ਵਿਚ ਵੀ ਵਿਸ਼ਵ ਕੱਪ ਜਿੱਤਿਆ ਸੀ। ਯੂ. ਬੀ. ਐੱਸ. ਦਾ ਮੁਲਾਂਕਣ ਹੈ ਕਿ ਜਰਮਨੀ ਦੇ 24 ਫੀਸਦੀ ਵਿਸ਼ਵ ਕੱਪ ਜਿੱਤਣ ਦੀ ਸੰਭਾਵਨਾ ਹੈ। ਵਿਸ਼ਵ ਕੱਪ ਦਾ ਫਾਈਨਲ 15 ਜੁਲਾਈ ਨੂੰ ਹੋਣਾ ਹੈ। ਜਰਮਨੀ ਤੋਂ ਬਾਅਦ ਬ੍ਰਾਜ਼ੀਲ ਤੇ ਸਪੇਨ ਦੇ ਕ੍ਰਮਵਾਰ 19.8 ਫੀਸਦੀ ਤੇ 16.1 ਫੀਸਦੀ ਸੰਭਾਵਨਾ ਰੱਖੀ ਗਈ ਹੈ।
ਅਰਥਵਿਵਸਥਾ ਰਾਹੀਂ ਭਵਿੱਖਬਾਣੀ ਕਰਦੇ ਹੋਏ ਇਮਰਜਿੰਗ ਮਾਰਕੀਟ ਐਸੇਟ ਐਲੋਕੇਸ਼ਨ ਦੇ ਮੁਖੀ ਮਾਈਕਲ ਬੋਲਿਗਰ ਨੇ ਇਕ ਰਿਪੋਰਟ ਵਿਚ ਕਿਹਾ ਕਿ ਜਰਮਨੀ ਤੇ ਬ੍ਰਾਜ਼ੀਲ ਨੂੰ ਆਸਾਨ ਸ਼ੁਰੂਆਤ ਮਿਲੀ ਹੈ, ਜਦਕਿ ਸਪੇਨ ਨੂੰ ਆਪਣੇ ਪਹਿਲੇ ਮੁਕਾਬਲੇ ਵਿਚ ਮੌਜੂਦਾ ਯੂਰਪੀਅਨ ਚੈਂਪੀਅਨ ਪੁਰਤਗਾਲ ਨਾਲ ਭਿੜਨਾ ਹੈ, ਜਿਹੜਾ ਉਸਦੇ ਲਈ ਵੱਡੀ ਚੁਣੌਤੀ ਹੈ। ਬੋਲਿਗਰ ਨੇ ਕਿਹਾ ਕਿ ਇੱਥੋਂ ਸਪੇਨ ਤੇ ਬ੍ਰਾਜ਼ੀਲ ਦਾ ਰਸਤਾ ਮੁਸ਼ਕਲ ਹੁੰਦਾ ਜਾਵੇਗਾ ਤੇ ਉਸ ਨੂੰ ਕੁਆਰਟਰ ਫਾਈਨਲ ਵਿਚ ਕ੍ਰਮਵਾਰ ਅਰਜਨਟੀਨਾ ਤੇ ਇੰਗਲੈਂਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਮੇਜ਼ਬਾਨ ਰੂਸ ਰਾਊਂਡ-16 ਤਕ ਪਹੁੰਚ ਸਕਦਾ ਹੈ, ਜਿੱਥੋਂ ਉਹ ਸਪੇਨ ਜਾਂ ਪੁਰਤਗਾਲ ਤੋਂ ਹਾਰ ਸਕਦਾ ਹੈ। ਆਈਸਲੈਂਡ ਤੇ ਪਨਾਮਾ ਵਰਗੇ ਦੇਸ਼ਾਂ ਲਈ 0.2 ਫੀਸਦੀ ਤੇ 0.0 ਫੀਸਦੀ ਸੰਭਾਵਨਾ ਰੱਖੀ ਗਈ ਹੈ। ਇਹ ਮੁਲਾਂਕਣ ਪਿਛਲੇ ਪੰਜ ਟੂਰਨਾਮੈਂਟਾਂ ਦੇ ਨਤੀਜਿਆਂ, ਟੀਮ ਦੀ ਮਜ਼ਬੂਤੀ ਤੇ ਕੁਆਲੀਫਿਕੇਸ਼ਨ ਗੇੜ ਦੀ ਸਫਲਤਾ ਦੇ ਆਧਾਰ 'ਤੇ ਕੀਤਾ ਗਿਆ ਹੈ।
ਅਰਜਨਟੀਨਾ ਨੇ ਵਿਸ਼ਵ ਕੱਪ 'ਚ ਰੂਸੀ ਮਹਿਲਾਵਾਂ ਨੂੰ ਰਿਝਾਉਣ ਦੇ ਦਿੱਤੇ ਟਿਪਸ
ਬਿਊਨਸ ਆਇਰਸ— ਰੂਸ ਵਿਚ ਅਗਲੇ ਮਹੀਨੇ ਤੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਲਈ ਖਿਡਾਰੀਆਂ ਨੂੰ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਪਹਿਲਾਂ ਮੈਨੂਅਲ ਜਾਰੀ ਕੀਤੇ ਜਾ ਰਹੇ ਹਨ ਪਰ ਅਰਜਨਟੀਨਾ ਫੁੱਟਬਾਲ ਸੰੰਘ ਨੇ ਆਪਣੇ ਖਿਡਾਰੀਆਂ ਨੂੰ ਵਿਸ਼ਵ ਕੱਪ ਦੌਰਾਨ ਰੂਸੀ ਮਹਿਲਾਵਾਂ ਨੂੰ ਰਿਝਾਉਣ ਤਕ ਦੇ ਟਿਪਸ ਦੇ ਕੇ ਵਿਵਾਦ ਪੈਦਾ ਕਰ ਦਿੱਤਾ ਹੈ।
ਅਰਜਨਟੀਨਾ ਫੁੱਟਬਾਲ ਸੰਘ ਦੇ ਅਧਿਕਾਰੀਆਂ ਨੇ  ਫੀਫਾ ਵਿਸ਼ਵ ਕੱਪ ਲਈ ਪੱਤਰਕਾਰਾਂ ਸਾਹਮਣੇ ਆਪਣਾ ਵਿਸ਼ਵ ਕੱਪ ਮੈਨੂਅਲ ਜਾਰੀ ਕੀਤਾ ਸੀ, ਜਿਸ ਵਿਚ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ, ਵਰਗੇ ਸੁਝਾਅ ਦਿੱਤੇ ਗਏ ਹਨ ਪਰ ਇਸ ਵਿਚ ਜਿਸ ਗੱਲ ਨੇ ਸਭ ਤੋਂ ਵੱਧ ਧਿਆਨ ਖਿੱਚਿਆ , ਉਹ ਸੀ ਕਿ ਰੂਸ ਵਿਚ ਵਿਸ਼ਵ ਕੱਪ ਦੌਰਾਨ ਰੂਸੀ ਮਹਿਲਾਵਾਂ ਨਾਲ ਕਿਵੇਂ ਪਿਆਰ ਕਰਨਾ ਹੈ ਤੇ ਕਿਵੇਂ ਉਨ੍ਹਾਂ ਨੂੰ ਰਿਝਾਉਣਾ ਹੈ। ਹਾਲਾਂਕਿ ਇਸ ਮਾਮਲੇ 'ਤੇ ਵਿਵਾਦ ਵਧਦਾ ਦੇਖ ਕੇ ਅਰਜਨਟੀਨਾ ਫੁੱਟਬਾਲ ਸੰਘ ਨੇ ਇਸ 'ਤੇ ਮੁਆਫੀ ਮੰਗ ਲਈ ਹੈ।


Related News