ਵਿਦੇਸ਼ ਭੇਜਣ ਦੇ ਨਾਂ ''ਤੇ 10 ਲੱਖ ਦੀ ਠੱਗੀ
Sunday, May 20, 2018 - 04:59 AM (IST)

ਲੁਧਿਆਣਾ(ਮਹੇਸ਼)-ਵਿਦੇਸ਼ ਭੇਜਣ ਦੇ ਨਾਂ 'ਤੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਸਦਰ ਪੁਲਸ ਨੇ ਇਕ ਮਹਿਲਾ ਸਮੇਤ 2 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਪਿੰਡ ਠੱਕਰਵਾਲ ਦੇ ਜੀਵਨ ਕੁਮਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਗਿਆ ਹੈ, ਜਿਸ 'ਚ ਉਸ ਦਾ ਦੋਸ਼ ਹੈ ਕਿ ਐੱਸ. ਬੀ. ਐੱਸ. ਨਗਰ ਬੰਗਾ ਦੇ ਰਹਿਣ ਵਾਲੇ ਸੰਦੀਪ ਕੁਮਾਰ ਤੇ ਏਕਤਾ ਬੇਦੀ ਨੇ ਉਸ ਦੇ ਭਤੀਜੇ ਅਭਿਸ਼ੇਖ ਢੰਡ ਨੂੰ ਅਮਰੀਕਾ ਭੇਜਣ ਦੇ ਨਾਂ 'ਤੇ 10 ਲੱਖ ਰੁਪਏ ਠੱਗ ਲਏ। ਇਸ ਦੇ ਬਾਅਦ ਦੋਸ਼ੀਆਂ ਨੇ ਨਾ ਤਾਂ ਅਭਿਸ਼ੇਖ ਨੂੰ ਬਾਹਰ ਭੇਜਿਆ ਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਕੀਤੀ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related News
ਜਲੰਧਰ ''ਚ ਹੋ ਗਿਆ ਐਨਕਾਊਂਟਰ ਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਹੀ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ top-10 ਖ਼ਬਰਾਂ
