ਉਡਾਣ 'ਚ ਹੋਈ ਦੇਰੀ ਤਾਂ ਨਾਰਾਜ਼ ਵਿਅਕਤੀ ਨੇ ਆਪਣੇ ਪੇਟ 'ਚ ਮਾਰ ਲਿਆ ਪੈੱਨ

05/20/2018 4:25:49 PM

ਨੈਸ਼ਨਲ ਡੈਸਕ— ਮੁੰਬਈ ਜਾਣ ਵਾਲੀ ਫਲਾਇਟ 'ਚ ਦੇਰੀ ਹੋਣ ਤੋਂ ਨਾਰਾਜ਼ 37 ਸਾਲਾ ਇਕ ਯਾਤਰੀ ਨੇ ਏਅਰ ਲਾਈਨ ਦੇ ਅਧਿਕਾਰੀਆਂ ਨਾਲ ਝਗੜੇ ਦੇ ਬਾਅਦ ਪੈੱਨ ਮਾਰ ਕੇ ਖੁਦ ਨੂੰ ਜ਼ਖਮੀ ਕਰ ਲਿਆ। ਵਿਅਕਤੀ ਸ਼ਰਾਬ ਦੇ ਨਸ਼ੇ 'ਚ ਸੀ। ਯਾਤਰੀ ਨੂੰ ਇਲਾਜ ਲਈ ਏਅਰਪੋਰਟ ਦੇ ਇਕ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ 'ਚ ਜਹਾਜ਼ ਉਸ ਨੂੰ ਛੱਡ ਕੇ ਰਵਾਨਾ ਹੋ ਗਿਆ। ਏਅਰਪੋਰਟ ਸੂਤਰਾਂ ਨੇ ਦੱਸਿਆ ਕਿ ਯਾਤਰੀ ਏਅਰ ਇੰਡੀਆ ਦੀ ਦੀ ਦੇਰ ਰਾਤੀ ਢਾਈ ਵਜੇ ਦੀ ਮੁੰਬਈ ਫਲਾਇਟ ਤੋਂ ਰਵਾਨਾ ਹੋਣ ਵਾਲਾ ਸੀ। ਪਰ ਇਸ 'ਚ ਲਗਭਗ 3 ਘੰਟੇ ਦੀ ਦੇਰੀ ਹੋ ਗਈ। ਜਦੋਂ ਯਾਤਰੀ ਨੇ ਏਅਰ ਲਾਈਨ ਦੇ ਅਧਿਕਾਰੀਆਂ ਤੋਂ ਪੁੱਛਗਿਛ ਕੀਤੀ ਤਾਂ ਇਸ ਦੌਰਾਨ ਉਸ ਦਾ ਝਗੜਾ ਹੋ ਗਿਆ। ਵਿਅਕਤੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਡਾਣ 'ਚ ਦੇਰੀ ਕਾਰਨ ਵਿਅਕਤੀ ਨੇ ਮੁੰਬਈ ਤੋਂ ਅੱਗ ਜਾਣ ਵਾਲੀ ਕਨੈਕਟਿੰਗ ਫਲਾਇਟ ਛੁੱਟਣ ਦਾ ਖਤਰ ਹੈ। ਇਸ ਲਈ ਉਸ ਨੇ ਗੁੱਸੇ 'ਚ ਆ ਕੇ ਇਕ ਪੈੱਨ  ਲਿਆ ਅਤੇ ਆਪਣੇ ਪੇਟ 'ਚ ਮਾਰ ਲਿਆ, ਜਿਸ ਨਾਲ ਉਸ ਦਾ ਖੂਨ ਨਿਕਲ ਗਿਆ।


Related News