ਖਰੜ ''ਚ 2 ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੁਆਹ

05/26/2018 4:50:40 PM

ਖਰੜ (ਅਮਰਦੀਪ) : ਇੱਥੇ ਸੰਨੀ ਇਨਕਲੇਵ 'ਚ ਪੁਲਸ ਚੌਂਕੀ ਨੇੜੇ ਬਣੀ ਮਾਰਕਿਟ ਦੀਆਂ 2 ਦੁਕਾਨਾਂ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਿਆਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਕਨਫੈਕਸ਼ਨਰੀ ਅਤੇ ਪ੍ਰਚੂਨ ਦੀ ਦੁਕਾਨ 'ਚ ਸ਼ਾਰਟ ਸਰਕਟ ਹੋਣ ਕਾਰਨ ਇਨ੍ਹਾਂ ਨੂੰ ਅੱਗ ਲੱਗ ਗਈ। ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਜੇਕਰ ਜਲਦੀ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਮਾਰਕਿਟ ਅੰਦਰ ਹੋਰ ਦੁਕਾਨਾਂ 'ਚ ਅੱਗ ਲੱਗਣ ਦਾ ਵੀ ਡਰ ਸੀ। ਮੌਕੇ 'ਤੇ ਚੌਂਕੀ ਇੰਚਾਰਜ ਥਾਣੇਦਾਰ ਅਵਤਾਰ ਸਿੰਘ ਆਪਣੀ ਟੀਮ ਸਮੇਤ ਪੁੱਜੇ। ਦੋਹਾਂ ਦੁਕਾਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।


Related News