ਬਠਿੰਡਾ: ਕਿਸਾਨ ਕਰਜ਼ ਮੁਆਫੀ ਦੀ 5ਵੀਂ ਕਿਸ਼ਤ ਜਾਰੀ, ਮਨਪ੍ਰੀਤ ਬਾਦਲ ਨੇ ਵੰਡੇ ਸਰਟੀਫਿਕੇਟ

Wednesday, May 02, 2018 - 04:28 PM (IST)

ਬਠਿੰਡਾ: ਕਿਸਾਨ ਕਰਜ਼ ਮੁਆਫੀ ਦੀ 5ਵੀਂ ਕਿਸ਼ਤ ਜਾਰੀ, ਮਨਪ੍ਰੀਤ ਬਾਦਲ ਨੇ ਵੰਡੇ ਸਰਟੀਫਿਕੇਟ

ਬਠਿੰਡਾ (ਅਮਿਤ)— ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ ਬੁੱਧਵਾਰ ਨੂੰ ਕਿਸਾਨ ਕਰਜ਼ ਮੁਆਫੀ ਦੀ 5ਵੀਂ ਕਿਸ਼ਤ ਜਾਰੀ ਕੀਤੀ ਗਈ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਕਈ ਕਾਂਗਰਸੀ ਆਗੂਆਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਢਾਈ ਏਕੜ ਤੱਕ ਦੀ ਜ਼ਮੀਨ ਵਾਲੇ ਕੁੱਲ 7 ਹਜ਼ਾਰ 213 ਕਿਸਾਨਾਂ ਦਾ ਕਰਜ਼ ਮੁਆਫ ਕੀਤਾ ਗਿਆ। ਇਨ੍ਹਾਂ ਕਿਸਾਨਾਂ 'ਤੇ ਸੁਸਾਇਟੀਆਂ ਦਾ ਕਰੀਬ 2 ਲੱਖ ਰੁਪਏ ਤੱਕ ਦਾ ਕਰਜ਼ਾ ਹੈ। ਸਮਾਗਮ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਜ਼ਿਲੇ ਦੇ 8 ਕਿਸਾਨਾਂ ਨੂੰ ਕਰਜ਼ ਮੁਆਫੀ ਦੇ ਸਰਟੀਫਿਕੇਟ ਦਿੱਤੇ। ਇਸ ਮੌਕੇ 'ਤੇ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਤੋਂ ਕਈ ਕਾਂਗਰਸੀ ਆਗੂ ਮੌਜੂਦ ਸਨ।


Related News