ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Sunday, May 13, 2018 - 02:45 AM (IST)

ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

 ਜੈਤੋ,   (ਗੁਰਮੀਤ, ਜਿੰਦਲ, ਜ. ਬ.)-  ਸੀਨੀਅਰ ਪੁਲਸ ਕਪਤਾਨ  ਡਾ. ਨਾਨਕ ਸਿੰਘ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਕਰਦਿਅਾਂ ਸੀ. ਆਈ. ਏ.  ਸਟਾਫ ਜੈਤੋ ਦੇ ਇੰਚਾਰਜ ਰਾਜੇਸ਼ ਕੁਮਾਰ ਦੀ ਪੁਲਸ ਪਾਰਟੀ ਨੇ ਵੱਖ-ਵੱਖ ਸ਼ਹਿਰਾਂ ਦੇ ਪੀ. ਜੀ. ਅਤੇ ਘਰਾਂ ਵਿਚ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼  ਕੀਤਾ ਹੈ।
 ਯਾਦਵਿੰਦਰ ਸਿੰਘ (ਪੀ. ਪੀ. ਐੱਸ.) ਉਪ  ਪੁਲਸ ਕਪਤਾਨ, ਫ਼ਰੀਦਕੋਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਮਈ, 2018 ਨੂੰ ਸੀ. ਆਈ. ਏ.  ਜੈਤੋ ਦੇ ਸਹਾਇਕ ਥਾਣੇਦਾਰ ਕੁਲਵੀਰ ਚੰਦ ਪੁਲਸ ਪਾਰਟੀ ਸਮੇਤ ਗਰੀਨ ਢਾਬਾ ਮੋਗਾ ਰੋਡ, ਕੋਟਕਪੂਰਾ ਵਿਖੇ ਮੌਜੂਦ ਸਨ।
 ਖਾਸ ਮੁਖਬਰ ਨੇ ਇਤਲਾਹ ਦਿੰਦਿਆਂ ਪੁਲਸ ਪਾਰਟੀ ਨੂੰ ਦੱਸਿਅਾ ਕਿ ਗੁਰਸੇਵਕ ਸਿੰਘ ਉਰਫ਼ ਬਚੀ, ਰਾਜਵੀਰ ਸਿੰਘ ਉਰਫ਼ ਲਵੀ ਪੁੱਤਰ ਜਗਰੂਪ ਸਿੰਘ ਵਾਸੀ ਸਾਧਾਂਵਾਲਾ ਥਾਣਾ ਸਦਰ ਫਰੀਦਕੋਟ, ਜੋ ਕਿ ਚੋਰੀਆਂ ਕਰਨ ਦਾ ਆਦੀ ਹੈ, ਉਨ੍ਹਾਂ ਕੋਲ ਲੈਪਟਾਪ (ਕੰਪਿਊਟਰ) ਅਤੇ ਹੋਰ ਸਾਮਾਨ ਮੌਜੂਦ ਹੈ ਅਤੇ ਉਹ ਚੋਰੀ ਕੀਤੇ ਹੋਏ ਲੈਪਟਾਪ ਨੂੰ ਵੇਚਣ ਲਈ ਕੋਟਕਪੂਰਾ ਦੀ ਦਾਣਾ ਮੰਡੀ ਵਾਲੇ ਪਾਸੇ ਘੁੰਮ  ਰਹੇ ਹਨ। ਇਸ ’ਤੇ 4 ਮਈ ਨੂੰ ਮੁਕੱਦਮਾ ਨੰਬਰ 68, ਅ/ਧ 379 ਆਈ. ਪੀ. ਸੀ. ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕਰਵਾਇਆ ਗਿਆ।
 ਤਫ਼ਤੀਸ਼ ਦੌਰਾਨ 8 ਮਈ, 2010 ਨੂੰ ਕੁਲਦੀਪ ਸਿੰਘ ਉਰਫ ਦੀਪੂ ਪੁੱਤਰ ਭਗਵਾਨ ਸਿੰਘ ਵਾਸੀ ਫਤਿਹਗਡ਼੍ਹ ਪੰਜਤੂਰ ਜ਼ਿਲਾ ਮੋਗਾ, ਅਮਰਜੀਤ ਸਿੰਘ ਉਰਫ ਰਿੰਕੂ ਪੁੱਤਰ ਬਲਦੇਵ ਸਿੰਘ ਵਾਸੀ ਫਤਿਹਗਡ਼੍ਹ ਪੰਜਤੂਰ ਜ਼ਿਲਾ ਮੋਗਾ ਅਤੇ ਬੇਅੰਤ ਸਿੰਘ ਉਰਫ ਬੰਤ ਪੁੱਤਰ ਬਲਤੇਜ ਸਿੰਘ ਵਾਸੀ ਭੈਣੀ ਜ਼ਿਲਾ ਮੋਗਾ, ਜਗਸੀਰ ਸਿੰਘ ਜੱਗੀ ਪੁੱਤਰ ਮਹਿੰਦਰ ਸਿੰਘ ਵਾਸੀ ਸਾਧਾਂਵਾਲਾ ਥਾਣਾ ਸਦਰ ਫਰੀਦਕੋਟ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਅਤੇ ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਅਤੇ 11 ਮਈ, 2018 ਨੂੰ ਸਹਾਇਕ ਥਾਣੇਦਾਰ ਕੁਲਵੀਰ ਚੰਦ ਅਤੇ ਪੁਲਸ ਪਾਰਟੀ ਵੱਲੋਂ ਲਿੰਕ ਰੋਡ ਕੋਟਕਪੂਰਾ ਤੋਂ ਦੇਵੀਵਾਲਾ ਸ਼ਹਿਰ ਨੇਡ਼ੇ ਗੁਰਸੇਵਕ ਸਿੰਘ ਉਰਫ਼ ਬਚੀ, ਰਾਜਵੀਰ ਸਿੰਘ ਉਰਫ਼ ਲਵੀ ਪੁੱਤਰ ਜਗਰੂਪ ਸਿੰਘ ਉਰਫ਼ ਰੂਪ ਵਾਸੀ ਸਾਧਾਂਵਾਲਾ, ਕੁਲਦੀਪ ਸਿੰਘ ਉਰਫ ਦੀਪੂ ਪੁੱਤਰ ਭਗਵਾਨ ਸਿੰਘ ਵਾਸੀ ਫਤਿਹਗਡ਼੍ਹ ਪੰਜਤੂਰ ਜ਼ਿਲਾ ਮੋਗਾ, ਅਮਰਜੀਤ ਸਿੰਘ ਉਰਫ ਰਿੰਕੂ ਪੁੱਤਰ ਬਲਦੇਵ ਸਿੰਘ ਵਾਸੀ ਫਤਿਹਗਡ਼੍ਹ ਪੰਜਤੂਰ ਜ਼ਿਲਾ ਮੋਗਾ ਅਤੇ ਬੇਅੰਤ ਸਿੰਘ ਉਰਫ ਬੰਤ ਪੁੱਤਰ ਬਲਤੇਜ ਸਿੰਘ ਵਾਸੀ ਭੈਣੀ ਜ਼ਿਲਾ ਮੋਗਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਕੋਲੋਂ ਵੱਖ-ਵੱਖ ਸ਼ਹਿਰਾਂ ਤੋਂ ਚੋਰੀ ਕੀਤੇ 8 ਲੈਪਟਾਪ, 1 ਕੰਪਿਊਟਰ ਸੈੱਟ, 5 ਮੋਬਾਇਲ ਅਤੇ 1 ਪਿਸਟਲ ਸਮੇਤ 2 ਜ਼ਿੰਦਾ ਕਾਰਤੂਸ ਬਦਾਮਦ ਕੀਤੇ ਗਏ। ਇਨ੍ਹਾਂ ਚੋਰਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਬਆਦ ’ਚ ਇਨ੍ਹਾਂ ਨੂੰ ਮਾਣਯੋਗ ਅਦਾਲਤ ਤੋਂ ਰਿਮਾਂਡ  ਹਾਸਲ ਕਰ ਕੇ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
 ਯਾਦਵਿੰਦਰ ਸਿੰਘ (ਪੀ. ਪੀ. ਐੱਸ.) ਨੇ ਕਿਹਾ ਕਿ ਭਗੌਡ਼ੇ ਦੋਸ਼ੀ ਜਗਸੀਰ ਸਿੰਘ ਉਰਫ ਜੱਗੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਸੀ. ਆਈ. ਏ.  ਜੈਤੋ ਦੇ ਇੰਚਾਰਜ ਰਾਜੇਸ਼ ਕੁਮਾਰ, ਸੀ. ਆਈ. ਏ.  ਜੈਤੋ ਸਹਾਇਕ ਥਾਣੇਦਾਰ ਕੁਲਵੀਰ ਚੰਦ, ਏ. ਐੱਸ. ਆਈ. ਸੁਖਮੰਦਰ ਸਿੰਘ, ਏ. ਐੱਸ. ਆਈ. ਪਰਵਿੰਦਰ ਸਿੰਘ, ਕਾਂਸਟੇਬਲ ਸੁਖਦੀਪ ਸਿੰਘ, ਹਰਜਿੰਦਰ ਸਿੰਘ ਤੇ ਅੰਮ੍ਰਿਤਪਾਲ ਸਿੰਘ,  ਹੌਲਦਾਰ ਸੁਖਵਿੰਦਰ ਸਿੰਘ ਮੌਜੂਦ ਸਨ।
 


Related News