ਮੰਗਲ ਤੇ ਕੇਤੂ ਦਾ ਹੋਇਆ ਸੁਮੇਲ, ਅਗਲੇ ਮਹੀਨੇ ਭੂਚਾਲ ਸੰਭਵ

05/13/2018 6:15:46 AM

ਜਲੰਧਰ(ਧਵਨ)—ਮੰਗਲ ਅਤੇ ਕੇਤੂ ਰਾਸ਼ੀ 2 ਮਈ ਤੋਂ ਇਕ ਹੋ ਚੁੱਕੀ ਹੈ। ਅਜੇ ਦੋਵੇਂ ਗ੍ਰਹਿ ਡਿਗਰੀ ਅਨੁਸਾਰ ਇਕ-ਦੂਜੇ ਤੋਂ ਦੂਰੀ 'ਤੇ ਚੱਲ ਰਹੇ ਹਨ ਪਰ ਜਿਵੇਂ ਹੀ ਡਿਗਰੀ ਅਨੁਸਾਰ ਦੋਵੇਂ ਇਕ-ਦੂਜੇ ਦੇ ਨੇੜੇ ਆਉਣਗੇ ਤਾਂ ਕਾਫੀ ਹਿੱਲਜੁਲ ਸੰਸਾਰਕ ਪੱਧਰ 'ਤੇ ਦਿਖਾਈ ਦੇਵੇਗੀ।  ਮੁੰਬਈ ਦੇ ਮੁੱਖ ਜੋਤਿਸ਼ੀ ਡਾ. ਧਰਮੇਸ਼ ਮਹਿਤਾ ਨੇ ਕਿਹਾ ਕਿ ਮੰਗਲ ਇੱਛਾਵਾਂ ਦਾ ਗੋਤਕ ਗ੍ਰਹਿ ਹੈ। ਇਹ ਭੌਤਿਕ ਇੱਛਾਵਾਂ ਨਾਲ ਜੁੜਿਆ ਹੋਇਆ ਹੈ, ਜਦਕਿ ਕੇਤੂ ਗ੍ਰਹਿ ਕਿਸੇ ਚੀਜ਼ ਦੀ ਇੱਛਾ ਨੂੰ ਦਰਸਾਉਂਦਾ ਹੈ। ਕੇਤੂ ਦਾ ਭੌਤਿਕ ਇੱਛਾਵਾਂ ਨਾਲ ਸਬੰਧ ਨਹੀਂ ਹੈ। ਡਾ. ਮਹਿਤਾ, ਜਿਨ੍ਹਾਂ ਦਾ ਈ-ਮੇਲ ਨੰ. dmastrology0gmail.com ਹੈ, ਨੇ ਕਿਹਾ ਕਿ ਦੋਵੇਂ ਗ੍ਰਹਿ ਕਾਲਪੁਰਸ਼ ਦੀ 10ਵੀਂ ਰਾਸ਼ੀ ਵਿਚ ਹਨ, ਇਸ ਲਈ ਇਹ ਰਾਸ਼ੀ ਵਿਅਕਤੀ ਦੇ ਮਾਣ-ਸਨਮਾਨ ਨਾਲ ਵੀ ਜੁੜੀ ਹੈ। ਉਨ੍ਹਾਂ ਕਿਹਾ ਕਿ 2 ਮਈ ਤੋਂ ਲੈ ਕੇ 6 ਨਵੰਬਰ 2018 ਤਕ ਮੰਗਲ ਅਤੇ ਕੇਤੂ ਦਾ ਸੁਮੇਲ ਰਹੇਗਾ, ਜੋ ਜਿਥੇ ਕਈ ਵਾਰ ਸਰਕਾਰਾਂ 'ਤੇ ਅਸਰ ਪਾਵੇਗਾ, ਉਥੇ ਹੀ ਸੰਸਾਰਕ ਅਰਥ ਵਿਵਸਥਾ 'ਤੇ ਵੀ ਇਸ ਦਾ ਕੁਝ ਨਾ ਕੁਝ ਅਸਰ ਜ਼ਰੂਰ ਪੈਣ ਵਾਲਾ ਹੈ। ਡਾ. ਮਹਿਤਾ ਨੇ ਕਿਹਾ ਕਿ 5 ਅਤੇ 6 ਜੂਨ ਨੂੰ ਮੰਗਲ ਅਤੇ ਕੇਤੂ ਦਾ ਸੁਮੇਲ ਡਿਗਰੀ ਅਨੁਸਾਰ ਹੋਵੇਗਾ। ਇਸ ਲਈ ਇਸ ਸਮੇਂ ਦੇ ਆਲੇ-ਦੁਆਲੇ ਭੂਚਾਲ, ਦੁਰਘਟਨਾਵਾਂ ਅਤੇ ਅਗਨੀਕਾਂਡਾਂ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋਹਾਂ ਗ੍ਰਹਿਆਂ ਦਾ ਸੁਮੇਲ ਮਕਰ ਰਾਸ਼ੀ 'ਚ ਹੋ ਰਿਹਾ ਹੈ। ਮਕਰ ਰਾਸ਼ੀ ਸਿਆਸਤ, ਮਾਣ-ਸਨਮਾਨ ਅਤੇ ਦੇਸ਼ ਦੇ ਹੁਕਮਰਾਨ ਨੂੰ ਦਰਸਾਉਂਦੀ ਹੈ। ਇਸ ਲਈ ਮੰਗਲ-ਕੇਤੂ ਦੇ ਸੁਮੇਲ ਦਾ ਅਸਰ ਦੇਸ਼ ਦੇ ਹੁਕਮਰਾਨਾਂ 'ਤੇ ਪੈਣਾ ਸੁਭਾਵਿਕ ਹੈ। 
ਉਨ੍ਹਾਂ ਕਿਹਾ ਕਿ ਮੰਗਲ ਅਜੇ ਤਾਂ ਮਾਰਗੀ ਹੋ ਕੇ ਮਕਰ ਰਾਸ਼ੀ 'ਚ ਅੱਗੇ ਵਧ ਰਿਹਾ ਹੈ ਪਰ ਕੁਝ ਸਮੇਂ ਬਾਅਦ ਇਹ ਵਕ੍ਰੀ ਅਵਸਥਾ ਵਿਚ ਆ ਜਾਵੇਗਾ ਅਤੇ ਮੁੜ 16 ਤੋਂ 20 ਜੁਲਾਈ ਤਕ ਮੰਗਲ ਅਤੇ ਕੇਤੂ ਦਾ ਸੁਮੇਲ ਆਪਸ ਵਿਚ ਹੋਵੇਗਾ। ਨਿੱਜੀ ਤੌਰ 'ਤੇ ਵੀ ਲੋਕਾਂ ਦੇ ਜੀਵਨ ਵਿਚ ਅਹਿਮ ਤਬਦੀਲੀ ਇਨ੍ਹਾਂ 6 ਮਹੀਨਿਆਂ ਵਿਚ ਦੇਖਣ ਨੂੰ ਮਿਲਣਗੇ। ਮਕਰ ਵਾਯੂ ਰਾਸ਼ੀ ਹੈ, ਇਸ ਲਈ ਚੌਗਿਰਦੇ ਵਿਚ ਵੀ ਕਈ ਤਬਦੀਲੀਆਂ ਹੋਣਗੀਆਂ।


Related News