ਗਰਭ ਅਵਸਥਾ ''ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਹੋ ਸਕਦਾ ਹੈ Abortion!

Tuesday, Jun 05, 2018 - 11:16 AM (IST)

ਗਰਭ ਅਵਸਥਾ ''ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਹੋ ਸਕਦਾ ਹੈ Abortion!

ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤਾਂ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਆਪਣੀ ਕੇਅਰ ਕਰਨੀ ਚਾਹੀਦੀ ਹੈ। ਗਰਭ ਅਵਸਥਾ 'ਚ ਉਨ੍ਹਾਂ ਦੁਆਰਾ ਖਾਦੀ ਜਾਣ ਵਾਲੀ ਕਿਸੇ ਵੀ ਚੀਜ਼ ਦਾ ਸਿਧਾ ਅਸਰ ਬੱਚੇ ਦੀ ਸਿਹਤ 'ਤੇ ਪੈਂਦਾ ਹੈ ਉਂਝ ਤਾਂ ਔਰਤਾਂ ਹਰ ਇਕ ਚੀਜ਼ ਆਪਣੇ ਵੱਡਿਆਂ ਤੋਂ ਪੁੱਛ ਕੇ ਹੀ ਖਾਂਦੀਆਂ ਹਨ ਪਰ ਕਈ ਵਾਰ ਪਤਾ ਨਾ ਹੋਣ ਕਾਰਨ ਉਹ ਕਈ ਅਜਿਹੀਆਂ ਚੀਜ਼ਾਂ ਖਾ ਲੈਂਦੀਆਂ ਹਨ ਜੋ ਬੱਚੇ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਖਾਣ ਨਾਲ ਗਰਭਪਾਤ ਹੋ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
1. ਲੀਚੀ
ਲੀਚੀ ਨੂੰ ਖਾਣ ਨਾਲ ਵੀ ਗਰਭਪਾਤ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਜੋ ਸਰੀਰ ਦਾ ਤਾਪਮਾਨ ਵਧਾਉਣ ਦਾ ਕੰਮ ਕਰਦਾ ਹੈ। ਸਰੀਰ 'ਚ ਆਈ ਗਰਮੀ ਕਾਰਨ ਵੀ ਗਰਭਪਾਤ ਹੋ ਜਾਂਦਾ ਹੈ।
2. ਕੌਫੀ
ਕੌਫੀ ਪੀਣ ਨਾਲ ਵੀ ਗਰਭਪਾਤ ਹੋ ਸਕਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਗਰਮੀ ਵਧ ਜਾਂਦੀ ਹੈ ਜੋ ਗਰਭਪਾਤ ਕਰਵਾਉਣ ਦੀ ਸੰਭਾਵਨਾ ਵਧਾ ਦਿੰਦੀ ਹੈ। ਇਹੀ ਕਾਰਨ ਹੈ ਕਿ ਗਰਭ ਅਵਸਥਾ 'ਚ ਔਰਤਾਂ ਨੂੰ ਗਰਮ ਚੀਜ਼ਾਂ ਖਾਣ ਤੋਂ ਰੋਕਿਆਂ ਜਾਂਦਾ ਹੈ।
3. ਗ੍ਰੀਨ ਟੀ
ਗਰਭ ਅਵਸਥਾ 'ਚ ਜ਼ਰੂਰਤ ਤੋਂ ਜ਼ਿਆਦਾ ਗ੍ਰੀਨ ਟੀ ਪੀਣ ਨਾਲ ਵੀ ਗਰਭਪਾਤ ਹੋ ਸਕਦਾ ਹੈ। ਦਿਨ 'ਚ ਸਿਰਫ 1 ਕੱਪ ਗ੍ਰੀਨ ਟੀ ਪੀਣਾ ਠੀਕ ਹੁੰਦਾ ਹੈ ਪਰ ਜ਼ਿਆਦਾ ਕੌਫੀ ਪੀਣ ਨਾਲ ਵੀ ਨੁਕਸਾਨ ਹੁੰਦਾ ਹੈ।
4. ਮੱਛੀ
ਮੱਛੀ ਦੀ ਤਾਸੀਰ ਵੀ ਗਰਮ ਹੁੰਦੀ ਹੈ। ਇਸ ਨੂੰ ਖਾਣ ਨਾਲ ਵੀ ਗਰਭਪਾਤ ਹੋ ਸਕਦਾ ਹੈ। ਜਦੋਂ ਵੀ ਤੁਸੀਂ ਗਰਭਵਤੀ ਹੋਵੋ ਤਾਂ ਮੱਛੀ ਦੀ ਵਰਤੋਂ ਨਾ ਕਰੋ।
5. ਕੱਚਾ ਅੰਡਾ
ਪ੍ਰੈਗਨੇਂਸੀ ਦੌਰਾਨ ਕੱਚਾ ਅੰਡਾ ਖਾਣ ਨਾਲ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ। ਇਸ ਨਾਲ ਔਰਤਾਂ ਨੂੰ ਉਲਟੀ, ਦਸਤ, ਪੇਟ 'ਚ ਦਰਦ,ਸਿਰ ਦਰਦ, ਬੁਖਾਰ ਹੋ ਸਕਦਾ ਹੈ ਜੋ ਮਾਂ ਅਤੇ ਬੱਚੇ ਦੋਹਾਂ ਲਈ ਹਾਨੀਕਾਰਕ ਹੋ ਸਕਦਾ ਹੈ।


Related News