''ਖਾਲ੍ਹੀ ਕਰਵਾਈ ਜਾਵੇ ਧਰਮਸ਼ਾਲਾ ਦੀ ਜ਼ਮੀਨ ਨਹੀਂ ਤਾਂ 11 ਨੂੰ ਬੀ.ਡੀ.ਓ ਦਫਤਰ ਦਾ ਕਰਾਂਗੇ ਘਿਰਾਓ''

Friday, May 04, 2018 - 04:56 PM (IST)

''ਖਾਲ੍ਹੀ ਕਰਵਾਈ ਜਾਵੇ ਧਰਮਸ਼ਾਲਾ ਦੀ ਜ਼ਮੀਨ ਨਹੀਂ ਤਾਂ 11 ਨੂੰ ਬੀ.ਡੀ.ਓ ਦਫਤਰ ਦਾ ਕਰਾਂਗੇ ਘਿਰਾਓ''

ਟਾਂਡਾ (ਮੋਮੀ)—ਅੱਜ ਬੀ.ਡੀ.ਓ. ਦਫਤਰ ਬਲਾਕ ਟਾਂਡਾ ਵਿਖੇ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਅਤੇ ਆਦਿ ਧਰਮ ਸਮਾਜ (ਆਧਸ) ਰਜਿ: ਭਾਰਤ ਵੱਲੋਂ ਬੀ.ਡੀ.ਓ. ਟਾਂਡਾ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ ਅਤੇ ਪੰਜਾਬ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਅਤੇ ਦਿਲਬਾਗ ਦੇਵਾਂਤਰ (ਆਧਸ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿੰਡ ਬਗੋਲ ਖੁਰਦ ਬਲਾਕ ਟਾਂਡਾ ਵਿਖੇ ਵਾਲਮੀਕੀ ਧਰਮਸ਼ਾਲਾ ਲਈ ਗ੍ਰਾਮ ਪੰਚਾਇਤ ਪਿੰਡ ਬਗੋਲ ਖੁਰਦ ਵੱਲੋਂ ਮਤਾ ਪਾਸ ਕਰਕੇ ਵਾਲਮੀਕੀ ਧਰਮਸ਼ਾਲਾ ਲਈ ਜ਼ਮੀਨ ਦਿੱਤੀ ਗਈ ਸੀ। ਇਸ ਜ਼ਮੀਨ 'ਤੇ ਕਈ ਲੋਕਾਂ ਵੱਲੋਂ ਨਜਾਇਜ਼ ਤੌਰ 'ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਜ਼ਮੀਨ ਨੂੰ ਖਾਲ੍ਹੀ ਕਰਾਉਣ ਲਈ ਗੁਰਦਿਆਲ ਸਿੰਘ ਗਿੱਲ ਵੱਲੋਂ ਇਕ ਲਿਖਤੀ ਪੱਤਰ ਬੀ.ਡੀ.ਓ. ਦਫਤਰ ਟਾਂਡਾ ਨੂੰ ਬਤੌਰ ਕਬਜ਼ਾਧਾਰੀਆਂ ਦੇ ਨਾਂ ਦੇ ਕੇ ਖਾਲ੍ਹੀ ਕਰਵਾਉਣ ਲਈ ਦਿੱਤਾ ਗਿਆ ਸੀ, ਜਿਸ ਸੰਬੰਧ 'ਚ ਕਬਜ਼ਾਧਾਰੀਆਂ ਨੂੰ ਜ਼ਮੀਨ ਖਾਲ੍ਹੀ ਕਰਨ ਦਾ ਨੋਟਿਸ ਵੀ ਦਿੱਤਾ ਗਿਆ ਹੈ। ਵਾਰ-ਵਾਰ ਨੋਟਿਸ ਭੇਜਣ ਦੇ ਬਾਵਜੂਦ ਵੀ ਕਬਜ਼ਾਧਾਰੀਆਂ 'ਤੇ ਕੋਈ ਅਸਰ ਨਹੀਂ। ਅੱਜ ਵੀ ਬੀ.ਡੀ.ਓ. ਦਫਤਰ ਵਿਖੇ ਕਬਜ਼ਾਧਾਰੀਆਂ ਨੂੰ ਅਤੇ ਗੁਰਦਿਆਲ ਸਿੰਘ ਗਿੱਲ ਨੂੰ ਨੋਟਿਸ ਦੇ ਕੇ ਬੁਲਾਇਆ ਗਿਆ ਸੀ। ਪਰ ਨਾਂ 'ਤੇ ਦਫਤਰ 'ਚ ਬੀ.ਡੀ.ਓ. ਸਾਹਿਬ ਹਾਜ਼ਰ ਸਨ ਤੇ ਨਾ ਹੀ ਕਬਜ਼ਾਧਾਰੀ ਹਾਜ਼ਰ ਹੋਏ।
ਅਸੀਂ ਮੀਡੀਆ ਰਾਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਮਿਤੀ 10-5-2018 ਤੱਕ ਵਾਲਮੀਕੀ ਧਰਮਸ਼ਾਲਾ ਪਿੰਡ ਬਗੋਲਖੁਰਦ ਦੀ ਜ਼ਮੀਨ ਨੂੰ ਕਬਜ਼ਾਧਾਰੀਆਂ ਤੋਂ ਖਾਲ੍ਹੀ ਕਰਵਾਇਆ ਜਾਵੇ ਅਤੇ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਡੈਮੋਕ੍ਰੇਟਿਕ ਸਮਾਜ ਭਾਰਤੀ ਅਤੇ ਸਮੂਹ ਵਾਲਮੀਕੀ ਅਤੇ ਐਸ.ਸੀ ਸਮਾਜ ਦੀਆਂ ਜਥੇਬੰਦੀਆਂ ਮਿਤੀ 11-5-2018 ਨੂੰ ਬੀ.ਡੀ.ਓ. ਦਫਤਰ ਟਾਂਡਾ ਦਾ ਘਿਰਾਓ ਕਰਨਗੇ। ਜੇਕਰ ਇਸ 'ਚ ਕੋਈ ਨੁਕਸਾਨ ਹੋਵੇਗਾ ਤਾਂ ਉਸ ਦਾ ਜ਼ਿੰਮੇਦਾਰ ਪ੍ਰਸ਼ਾਸਨ ਹੋਵੇਗਾ। 
ਇਸ ਮੌਕੇ ਰਾਜੂ ਖੱਖ ਜਨਰਲ ਸਕੱਤਰ ਪੰਜਾਬ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ, ਮਨੋਜ ਕੁਮਾਰ ਮੁਰਾਰ ਜਨਰਲ ਸਕੱਤਰ ਯੂਥ ਵਿੰਗ ਪੰਜਾਬ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ, ਡਾ. ਸੁਗਰੀਵ ਸਿੰਘ ਨਾਗਲੂ ਸਕੱਤਰ ਪੰਜਾਬ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ, ਦੀਪਕ ਭੀਲ ਸ਼ਹਿਰੀ ਪ੍ਰਧਾਨ ਟਾਂਡਾ (ਆਧਸ), ਸਰਵਨ ਦ੍ਰਰਾਵਿੜ ਪ੍ਰਧਾਨ ਯੂਨਿਟ ਪਿੰਡ ਤੱਲਾ (ਆਧਸ), ਬਲਰਾਜ ਤੱਲਾ, ਗੁਰਪ੍ਰੀਤ ਸਿੰਘ, ਪ੍ਰਧਾਨ ਜੱਜੀ ਟਾਂਡਾ, ਸੁਖਵਿੰਦਰ ਸਿੰਘ ਬੱਸੀ ਜਲਾਲ, ਹਨੀ ਖਰਲਾਂ, ਰਿੱਕੀ ਗਿੱਲ, ਸ਼ਿਵ ਦਿਆਲ ਗਿੱਲ, ਰੋਹਿਤ ਗਿੱਲ, ਨਵੀਨ ਕੁਮਾਰ, ਰਾਜਾ ਵੀਰ ਆਦਿ ਮੌਜੂਦ ਸਨ।


Related News