ਤੇਜ਼ ਹਨੇਰੀ ''ਚ ਡਿੱਗੀ ਕੰਧ ਹੇਠਾਂ ਆ ਕੇ ਔਰਤ ਦੀ ਮੌਤ

Sunday, May 13, 2018 - 05:30 AM (IST)

ਤੇਜ਼ ਹਨੇਰੀ ''ਚ ਡਿੱਗੀ ਕੰਧ ਹੇਠਾਂ ਆ ਕੇ ਔਰਤ ਦੀ ਮੌਤ

ਅਹਿਮਦਗੜ੍ਹ(ਪੁਰੀ, ਇਰਫਾਨ)-ਅੱਜ ਤੇਜ਼ ਹਨੇਰੀ ਕਾਰਨ ਸਥਾਨਕ ਈਦਗਾਰ ਸੜਕ 'ਤੇ ਰਹਿੰਦੇ ਇਕ ਪ੍ਰਵਾਸੀ ਪਰਿਵਾਰ ਦੇ ਗੁਆਂਢੀਆਂ ਦੀ ਕੰਧ ਉਨ੍ਹਾਂ ਦੇ ਘਰ ਦੀ ਛੱਤ 'ਤੇ ਆ ਡਿੱਗੀ, ਜਿਸਦੇ ਥੱਲੇ ਆ ਕੇ ਰੁਕਸਾਨਾ ਪਤਨੀ ਮੁਹੰਮਦ ਰਿਆਜ਼ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਮ੍ਰਿਤਕ ਰੁਕਸਾਨਾ (25) ਆਪਣੀ ਛੱਤ ਤੋਂ ਕੱਪੜੇ ਉਤਾਰਨ ਗਈ ਸੀ, ਜਿਸ ਦੌਰਾਨ ਨਾਲ ਦੇ ਘਰ ਦੀ ਉੱਚੀ ਕੰਧ ਉਸ ਉੱਪਰ ਆ ਡਿੱਗੀ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤਰ੍ਹਾਂ ਦੂਸਰੀ ਘਟਨਾ ਐੱਫ. ਸੀ. ਆਈ. ਡਿਪੂ 'ਚ ਵਾਪਰੀ ਜਿਸਦੇ ਅੰਦਰ ਲੱਗੇ ਵੱਡੇ ਸਫੈਦੇ ਦਾ ਦਰੱਖਤ ਨਾਲ ਦੇ ਘਰ 'ਤੇ ਆ ਡਿੱਗਾ, ਜਿਸ ਨਾਲ ਘਰ ਦਾ ਕਾਫੀ ਨੁਕਸਾਨ ਹੋ ਗਿਆ।


Related News