ਦਲਿਤ ਲਡ਼ਕੀ ਨੂੰ ਇਨਸਾਫ ਦਿਵਾਉਣ ਲਈ ਡੀ. ਐੈੱਸ. ਪੀ. ਦਫਤਰ ਅੱਗੇ ਡਟੇ ਮਜ਼ਦੂਰ

05/29/2018 2:50:15 AM

 ਸੁਨਾਮ ਊਧਮ ਸਿੰਘ ਵਾਲਾ,  (ਮੰਗਲਾ)–   ਪੰਜਾਬ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਇਕ ਦਲਿਤ ਲਡ਼ਕੀ ਨੂੰ ਇਨਸਾਫ ਦਿਵਾਉਣ ਲਈ ਡੀ. ਐੱਸ. ਪੀ. ਸੁਨਾਮ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿਚ ਪਹੁੰਚੇ ਲੋਕਾਂ  ਨੇ ਪਹਿਲਾਂ ਮਾਤਾ ਮੋਦੀ ਪਾਰਕ ਵਿਚ ਇਕੱਠੇ ਹੋ ਕੇ ਸ਼ਹਿਰ ਵਿਚ ਮੁਜ਼ਾਹਰਾ ਕੀਤਾ ।  ਉਪਰੰਤ ਡੀ. ਐੱਸ. ਪੀ. ਸੁਨਾਮ ਦੇ ਦਫਤਰ ਅੱਗੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ।
 ਇਸ ਮੌਕੇ ਧਰਨਾਕਾਰੀਅਾਂ ਨੂੰ ਸੰਬੋਧਨ ਕਰਦਿਅਾਂ ਸੀ. ਪੀ. ਆਈ. ਐੱਮ. ਲਿਬਰੇਸ਼ਨ ਦੇ ਮੁੱਖ ਬੁਲਾਰੇ ਊਧਮ ਸਿੰਘ ਸੰਤੋਖਪੁਰਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੋੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ’ਚ  ਸੂਬੇ ਦੀਆਂ ਧੀਆਂ-ਭੈਣਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ   ਅਤੇ ਆਮ ਲੋਕਾਂ ਨੂੰ ਵੀ ਥਾਣਿਆਂ  ਇਨਸਾਫ ਨਹੀਂ ਮਿਲ ਰਿਹਾ। ਜ਼ਿਲੇ  ਦੀ  ਇਕ  ਦਲਿਤ  ਲੜਕੀ  2 ਸਾਲਾ ਤੋਂ ਥਾਣਿਆਂ ਦੇ ਇਨਸਾਫ ਲੈਣ ਲਈ ਚੱਕਰ ਲਾ ਰਹੀ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ।
 ਇਸ ਮੌਕੇ  ਪੀਡ਼ਤ ਲਡ਼ਕੀ ਨੇ ਦੱਸਿਆ ਕਿ ਉਹ ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦੱਸ ਚੁੱਕੀ ਹੈ  ਪਰ ਉਸਨੂੰ ਵਿਆਹ ਦਾ ਝਾਂਸਾ ਦੇਣ ਵਾਲੇ, ਕਲਰਕ ਦੀ ਨੌਕਰੀ ਦਿਵਾਉਣ ਦਾ ਵਾਅਦਾ ਕਰਨ ਵਾਲੇ   ਅਤੇ ਧੱਕੇਸ਼ਾਹੀ ਕਰਨ ਵਾਲੇ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਲਡ਼ਕੀ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਨੇ ਉਸ ਨਾਲ ਮੰਗਣੀ ਦੀ ਰਸਮ ਵੀ ਕਰਵਾ ਲਈ ਸੀ। ਇਸ ਮੌਕੇ ਆਗੂਆਂ ਨੇ  ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੁਲਸ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।
 ਇਸ ਮੌਕੇ ਸਾਬਕਾ ਸਰਪੰਚ ਸ਼ਿੰਦਰਪਾਲ ਸਿੰਘ, ਰਾਏ ਸਿੰਘ ਵਾਲਾ, ਗੁਰਬਚਨ ਸਿੰਘ ਬਲਰਾ, ਗੁਰਬਖਸ਼ ਗਾਗਾ, ਕਾ. ਮਹਿੰਦਰ ਸਿੰਘ ਆਦਿ ਹਾਜ਼ਰ ਸਨ।
ਟਰੈਕਟਰ-ਟਰਾਲੀ ਹੇਠਾਂ  ਦੱਬਣ ਕਾਰਨ ਮੌਤ
 ਬਰਨਾਲਾ, 28 ਮਈ (ਵਿਵੇਕ ਸਿੰਧਵਾਨੀ, ਰਵੀ)– ਟਰੈਕਟਰ-ਟਰਾਲੀ ਹੇਠਾਂ ਦੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। 
 ਸਤਿਗੁਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਕਾਲੇਕੇ ਟਰੈਕਟਰ ਟਰਾਲੀ ਦਾ ਟਾਇਰ ਫੱਟਣ ਕਾਰਨ ਉਸ ਨੂੰ ਠੀਕ ਕਰ ਰਿਹਾ ਸੀ ਕਿ ਅਚਾਨਕ ਹੀ ਟਰੈਕਟਰ-ਟਰਾਲੀ ਉਸਦੇ ਉਤੇ ਆ ਡਿੱਗੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ।


Related News