ਗੜੇ ਪੈਣ ਨਾਲ ਖਰਬੂਜ਼ੇ-ਹਦਵਾਣੇ ਦੀ ਫਸਲ ਹੋਈ ਪ੍ਰਭਾਵਿਤ

05/03/2018 9:53:01 AM

ਕਪੂਰਥਲਾ (ਮੱਲ੍ਹੀ)—ਪਿਛਲੇ ਕਈ ਦਿਨਾਂ ਤੋਂ ਬਣੇ ਹੁੰਮਸ ਵਾਲੇ ਮੌਸਮ ਤੇ ਗਰਮੀ ਤੋਂ ਭਾਵੇਂ ਅੱਜ ਬਾਅਦ ਦੁਪਹਿਰ ਹੋਈ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਉਕਤ ਬਾਰਿਸ਼ ਤੇ ਤੇਜ਼ ਹਨੇਰੀ ਨਾਲ ਡਿੱਗੇ ਮੋਟੇ-ਮੋਟੇ ਗੜਿਆਂ ਦੀ ਫਸਲ ਪ੍ਰਭਾਵਿਤ ਹੋਈ ਹੈ। 
ਪਿੰਡ ਤੋਤੀ, ਨਸੀਰੇਵਾਲ, ਸ਼ੇਰਪੁਰ ਦੋਨਾ, ਮਨਿਆਲਾ, ਤਾਰਾਪੁਰ-ਤਾਸ਼ਪੁਰ ਆਦਿ ਦਰਜਨਾਂ ਪਿੰਡਾਂ 'ਚ ਮੀਂਹ ਨਾਲ ਭਾਰੀ ਮਾਤਰਾ 'ਚ ਗੜਿਆਂ ਨੇ ਖਰਬੂਜ਼ੇ-ਹਦਵਾਣੇ ਤੇ ਮੌਸਮੀ ਸਬਜ਼ੀਆਂ ਦੀਆਂ ਵੇਲਾਂ ਤੇ ਫਲ ਨੂੰ ਨੁਕਸਾਨ ਪਹੁੰਚਾਇਆ ਹੈ। ਖਰਬੂਜ਼ਾ, ਹਦਵਾਣਾ ਤੇ ਸਬਜ਼ੀਆਂ ਦੇ ਕਾਸ਼ਤਕਾਰ ਜਿਨ੍ਹਾਂ 'ਚ ਮੇਹਰ ਸਿੰਘ, ਦਲਬੀਰ ਸਿੰਘ, ਬਚਿੱਤਰ ਸਿੰਘ, ਸਰਵਣ ਸਿੰਘ ਪ੍ਰਿਤਪਾਲ ਸਿੰਘ, ਦਲਬੀਰ ਸਿੰਘ, ਗੁਰਦਿੱਤ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ, ਹਰਭਜਨ ਸਿੰਘ ਤੇ ਬਲਬੀਰ ਸਿੰਘ ਆਦਿ ਨੇ ਕਿਹਾ ਕਿ ਭਾਰੀ ਮਾਤਰਾ 'ਚ ਪਏ ਗੜਿਆਂ ਨਾਲ ਖਰਬੂਜ਼ੇ ਤੇ ਹਦਵਾਣੇ ਦੀਆਂ ਵੇਲਾਂ ਨੂੰ ਤਾਂ ਨੁਕਸਾਨ ਹੋਇਆ ਹੈ, ਨਾਲ ਹੀ ਛੋਟੇ ਫਲ ਤੇ ਫੁੱਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਕਤ ਕਾਸ਼ਤਕਾਰਾਂ ਨੇ ਕਿਹਾ ਕਿ ਖਰਬੂਜ਼ੇ ਦੀ ਪੱਕੀ ਹੋਈ ਫਸਲ ਨੂੰ ਵੀ ਗੜਿਆਂ ਦੀ ਮਾਰ ਨੇ ਪ੍ਰਭਾਵਿਤ ਕੀਤਾ ਹੈ।


Related News