ਕਾਊਂਟੀ ਕ੍ਰਿਕਟ ''ਚ ਚਮਕੇ ਇਸ਼ਾਂਤ, ਪੁਜਾਰਾ ਦਾ ਖਰਾਬ ਪ੍ਰਦਰਸ਼ਨ ਜਾਰੀ

Monday, May 14, 2018 - 03:46 PM (IST)

ਕਾਊਂਟੀ ਕ੍ਰਿਕਟ ''ਚ ਚਮਕੇ ਇਸ਼ਾਂਤ, ਪੁਜਾਰਾ ਦਾ ਖਰਾਬ ਪ੍ਰਦਰਸ਼ਨ ਜਾਰੀ

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਦੇ ਬਾਅਦ ਜੁਲਾਈ 'ਚ ਭਾਰਤੀ ਟੀਮ ਇੰਗਲੈਂਡ ਦਾ ਦੌਰਾ ਕਰਨ ਵਾਲੀ ਹੈ। ਇਸ ਦੌਰੇ ਦੇ ਲਈ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਕਾਊਂਟੀ ਕ੍ਰਿਕਟ ਖੇਡ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਥੇ ਇਸ਼ਾਂਤ ਸਸੇਕਸ ਟੀਮ ਦੇ ਵਲੋਂ ਕਾਊਂਟੀ ਖੇਡ ਰਹੇ ਹਨ ਉਥੇ ਹੀ ਪੁਜਾਰਾ ਯਾਰਕਸ਼ਾਇਰ ਦੇ ਵਲੋਂ ਖੇਡ ਰਹੇ ਹਨ। ਇਸ਼ਾਂਤ ਸ਼ਰਮਾ ਨੇ ਕਾਊਂਟੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਥੇ ਹੀ ਪੁਜਾਰਾ ਲਗਾਤਾਰ ਫਲਾਪ ਚਲ ਰਹੇ ਹਨ। ਪੁਜਾਰਾ ਦਾ ਪ੍ਰਦਰਸ਼ਨ ਇਨ੍ਹਾਂ ਖਰਾਬ ਰਿਹਾ ਕਿ ਉਸ ਨੇ ਇਸ਼ਾਂਤ ਸ਼ਰਮਾ ਤੋਂ ਵੀ ਘਟ ਦੌੜਾਂ ਬਣਾਈਆਂ ਹਨ।

ਦੌੜਾਂ ਦੇ ਮਾਮਲੇ 'ਚ ਇਸ਼ਾਂਤ ਹਨ ਪੁਜਾਰਾ ਤੋਂ ਅੱਗੇ
ਭਾਰਤੀ ਬੱਲੇਬਾਜ਼ਾਂ ਦੀ ਰੀੜ ਦੀ ਹੱਡੀ ਮੰਨੇ ਜਾਣ ਵਾਲੇ ਚੇਤੇਸ਼ਵਰ ਪੁਜਾਰਾ ਦਾ ਕਾਊਂਟੀ ਕ੍ਰਿਕਟ 'ਚ ਪ੍ਰਦਰਸ਼ਨ ਬੇਹਦ ਖਰਾਬ ਰਿਹਾ ਹੈ। ਪੁਜਾਰਾ ਨੇ ਯਾਰਕਸ਼ਾਇਰ ਦੇ ਵਲੋਂ ਖੇਡਦੇ ਹੋਏ 8 ਪਾਰੀਆਂ 'ਚ 12.5 ਦੀ ਔਸਤ ਨਾਲ 100 ਦੌੜਾਂ ਬਣਾਈਆਂ ਹਨ। ਉਥੇ ਹੀ ਇਸ਼ਾਂਤ ਨੇ 4 ਪਾਰੀਆਂ 'ਚ 25.5 ਦੀ ਔਸਤ ਨਾਲ 102 ਦੌੜਾਂ ਬਣਾਈਆਂ ਹਨ। ਪੁਜਾਰਾ ਦਾ ਇਹ ਸ਼ਰਮਨਾਕ ਰਿਕਾਰਡ ਭਾਰਤੀ ਟੀਮ ਦੇ ਲਈ ਚਿੰਤਾ ਦਾ ਵਿਸ਼ਾ ਹੈ। ਸਾਲ 2014 'ਚ ਇੰਗਲੈਂਡ ਦੌਰੇ 'ਤੇ ਗਈ ਭਾਰਤੀ ਟੀਮ 'ਚ ਰਹਾਨੇ ਅਤੇ ਮੁਰਲੀ ਵਿਜੇ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ।

ਆਈ.ਪੀ.ਐੱਲ. 'ਚ ਨਹੀਂ ਵਿਕੇ ਸਨ ਦੋਵੇਂ ਖਿਡਾਰੀ
ਦੱਸ ਦਈਏ ਕਿ ਆਈ.ਪੀ.ਐੱਲ. ਆਕਸ਼ਨ 'ਚ  ਚੇਤੇਸ਼ਵਰ ਪੁਜਾਰਾ ਅਤੇ ਇਸ਼ਾਂਤ ਸ਼ਰਮਾ ਨੂੰ ਕਿਸੇ ਵੀ ਟੀਮ ਨੇ ਖਰੀਦਣ 'ਚ ਦਿਲਚਸਪੀ ਨਹੀਂ ਦਿਖਾਈ ਸੀ। ਜਿਸ ਦੇ ਬਾਅਦ ਦੋਵੇਂ ਖਿਡਾਰੀਆਂ ਨੇ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਖੇਡਣ ਦਾ ਮੰਨ ਬਣਾਇਆ ਸੀ। ਇਸ ਸਾਲ ਜੁਲਾਈ ਮਹੀਨੇ ਭਾਰਤੀ ਟੀਮ ਨੇ ਇੰਗਲੈਂਡ ਦੌਰੇ 'ਤੇ ਜਾਣਾ ਹੈ। ਭਾਰਤ ਨੇ ਇੰਗਲੈਂਡ ਨਾਲ 3 ਟੀ-20, 3 ਵਨਡੇ ਅਤੇ 5 ਟੈਸਟ ਮੈਚ ਖੇਡਣੇ ਹਨ।


Related News