ਕਾਲਾ ਗੰਡੀਵਿੰਡ ਦੀ ਅਗਵਾਈ ''ਚ ਤਰਨਤਾਰਨ ਰੈਲੀ ਲਈ ਕਾਫਲਾ ਰਵਾਨਾ
Thursday, May 17, 2018 - 05:52 PM (IST)

ਤਰਨਤਾਰਨ/ ਝਬਾਲ/ ਬੀੜ (ਬਲਵਿੰਦਰ ਕੌਰ, ਲਾਲੂਘੁੰਮਣ, ਬਖਤਾਵਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲਾ ਤਰਨਤਾਰਨ ਸਥਿਤ ਪੁਲਸ ਲਾਈਨ 'ਚ ਰੱਖੀ ਗਈ ਵਿਸ਼ਾਲ ਰੈਲੀ 'ਚ ਸ਼ਾਮਲ ਹੋਣ ਲਈ ਸਰਹੱਦੀ ਪਿੰਡ ਗੰਡੀਵਿੰਡ ਤੋਂ ਪੰਜਾਬ ਕਾਂਗਰਸ ਸਪੋਰਟਸ ਵਿੰਗ ਦੇ ਸੂਬਾ ਜਨਰਲ ਸਕੱਤਰ ਤੇ ਉੱਘੇ ਉਦਯੋਗਪਤੀ ਸੁਖਰਾਜ ਸਿੰਘ ਕਾਲਾ ਗੰਡੀਵਿੰਡ ਦੀ ਅਗਵਾਈ 'ਚ ਵਿਸ਼ਾਲ ਕਾਫਲਾ ਰਵਾਨਾ ਹੋਇਆ । ਇਸ ਮੌਕੇ ਕਾਲਾ ਗੰਡੀਵਿੰਡ ਨੇ ਕਿਹਾ ਕਿ ਪੰਜਾਬ 'ਚੋਂ ਨਸ਼ਾ ਖਤਮ ਕਰਨ ਦਾ ਜੋ ਵਾਅਦਾ ਚੋਣਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ, ਉਸ ਨੂੰ ਪੂਰਾ ਕਰਨ ਲਈ ਲੜੀਵਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਵਾਅਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਨ, ਉਨ੍ਹਾਂ ਨੂੰ ਹਰ ਹਾਲਤ 'ਚ ਪੂਰਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ 'ਚੋਂ ਨਸ਼ਿਆਂ ਦਾ ਖਾਤਮਾ ਕਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਏਜੰਡਾ ਹੈ, ਜਿਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਤੇ ਇਸ ਕੋਹੜ ਨੂੰ ਹਰ ਹਾਲਤ 'ਚ ਖਤਮ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਖਤੀ ਨਾਲ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਕਿ ਜੋ ਵੀ ਕੋਈ ਨਸ਼ਿਆਂ ਦੀ ਸਮੱਗਲਿੰਗ ਕਰਦਾ ਹੈ ਉਸ ਦੀ ਕੋਈ ਵੀ ਕਾਂਗਰਸੀ ਅਹੁਦੇਦਾਰ ਕਿਸੇ ਕੋਲ ਵੀ ਸ਼ਿਫਾਰਿਸ਼ ਨਹੀਂ ਕਰੇਗਾ ਤੇ ਨਾ ਉਸ ਪਿੱਛੇ ਥਾਣੇ ਜਾਵੇਗਾ। ਇਸ ਮੌਕੇ ਕੁਲਵੰਤ ਸਿੰਘ, ਕਸ਼ਮੀਰ ਸਿੰਘ, ਦਿਲਬਾਗ ਸਿੰਘ, ਅਰਸ਼ਦੀਪ ਸਿੰਘ, ਦਰਸ਼ਨ ਸਿੰਘ, ਕਰਮਜੀਤ ਸਿੰਘ,ਸੋਨੂੰ ਗੰਡੀਵਿੰਡ, ਸਾਹਿਬ ਸਿੰਘ, ਜੱਸਾ ਸਿੰਘ,ਕੰਵਲਜੀਤ ਸਿੰਘ ਗੋਗੀ, ਗੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਇਲਾਕੇ ਭਰ ਦੇ ਕਾਂਗਰਸੀ ਵਰਕਰ ਹਾਜ਼ਰ ਸਨ।