ਪਾਕਿਸਤਾਨ ''ਚ ਪ੍ਰਮੁੱਖ ਸਿੱਖ ਲੀਡਰ ਦੇ ਕਤਲ ਦੀ ਜਾਂਚ ਲਈ ਬਣੀ ਕਮੇਟੀ
Wednesday, May 30, 2018 - 08:31 PM (IST)

ਪੇਸ਼ਾਵਰ— ਪਾਕਿਸਤਾਨ 'ਚ ਬੀਤੇ ਦਿਨ ਸਿੱਖ ਲੀਡਰ ਤੇ ਮਨੁੱਖੀ ਅਧਿਕਾਰ ਵਰਕਰ ਚਰਨਜੀਤ ਸਿੰਘ ਦੀ ਪੇਸ਼ਾਵਰ 'ਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਵਾਰਦਾਤ ਨੂੰ ਕੋਹਾਟ ਦੇ ਜਨਰਲ ਬੱਸ ਸਟੈਂਡ ਦੇ ਨੇੜੇ ਉਨ੍ਹਾਂ ਦੀ ਦੁਕਾਨ ਦੇ ਅੰਦਰ ਅੰਜਾਮ ਦਿੱਤਾ ਗਿਆ। ਇਸ ਕਤਲਕਾਂਡ ਦੇ ਸਬੰਧ 'ਚ ਇਕ ਸੀਨੀਅਰ ਪੁਲਸ ਅਧਿਕਾਰੀ ਦੀ ਅਗਵਾਈ 'ਚ ਇਕ ਜਾਂਚ ਕਮੇਟੀ ਬਣਾਈ ਗਈ ਹੈ। ਇਸ ਘਟਨਾ ਨਾਲ ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰਿਆਂ 'ਚ ਖਾਸਾ ਰੋਸ ਹੈ।
ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਇਲਾਕੇ ਦੇ ਸਕੀਮ ਚੌਕ ਇਲਾਕੇ 'ਚ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ 52 ਸਾਲਾਂ ਧਰਮਗੁਰੂ ਚਰਨਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਤਾਲਿਬਾਨ ਦਾ ਇਕ ਮੁੱਖ ਨਿੰਦਕ ਦੱਸਿਆ ਜਾਂਦਾ ਸੀ। ਪੁਲਸ ਨੇ ਕਿਹਾ ਕਿ ਸ਼ੱਕ ਹੈ ਕਿ ਉਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਹੈ। ਪਾਕਿਸਤਾਨੀ ਅਖਬਾਰ 'ਡਾਨ' ਦੀ ਖਬਰ ਮੁਤਾਬਕ ਪੁਲਸ ਅਧਿਕਾਰੀ ਕਾਜ਼ੀ ਜਮੀਲ ਨੇ ਹਮਲੇ ਦੀ ਤਫਤੀਸ਼ ਦੇ ਲਈ ਐਸ.ਐਸ.ਪੀ. ਨਿਸਾਰ ਖਾਨ ਦੀ ਅਗਵਾਈ 'ਚ ਇਕ ਜਾਂਚ ਕਮੇਟੀ ਬਣਾਈ ਹੈ। ਚਰਨਜੀਤ ਸਿੰਘ ਸਿੱਖਾਂ ਦੇ ਹਰਮਨ ਪਿਆਰੇ ਆਗੂ ਸਨ ਅਤੇ ਇਲਾਕੇ 'ਚ ਮੁਸਲਮਾਨਾਂ 'ਚ ਵੀ ਉਨ੍ਹਾਂ ਦੀ ਚੰਗੀ ਸ਼ਾਖ ਸੀ।