ਤੀਜੀ ਪਤਨੀ ਨਾਲ ਵਿਗੜੇ ਇਮਰਾਨ ਖਾਨ ਦੇ ਸੰਬੰਧ, ਦੱਸਿਆ ਇਹ ਕਾਰਨ

04/25/2018 1:48:56 PM

ਲਾਹੌਰ (ਬਿਊਰੋ)— ਪਾਕਿਸਤਾਨੀ ਸਿਆਸਤਦਾਨ ਇਮਰਾਨ ਖਾਨ ਹਾਲ ਹੀ ਵਿਚ ਆਪਣੇ ਤੀਜੇ ਵਿਆਹ ਨੂੰ ਲੈ ਕੇ ਸੁਰਖੀਆਂ ਵਿਚ ਸਨ। ਹੁਣ ਪਾਕਿਸਤਾਨੀ ਮੀਡੀਆ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਮਰਾਨ ਖਾਨ ਦਾ ਤੀਜਾ ਵਿਆਹ ਵੀ ਖਤਮ ਹੋਣ ਦੇ ਕੰਢੇ ਹੈ। ਇਮਰਾਨ ਅਤੇ ਉਸ ਦੀ ਤੀਜੀ ਪਤਨੀ ਬੁਸ਼ਰਾ ਮਨੇਕਾ ਵਿਚਕਾਰ ਘਰੇਲੂ ਝਗੜਾ ਸ਼ੁਰੂ ਹੋ ਗਿਆ ਹੈ। ਝਗੜੇ ਮਗਰੋਂ ਇਮਰਾਨ ਨੇ ਬੁਸ਼ਰਾ ਨੂੰ ਪੇਕੇ ਘਰ ਭੇਜ ਦਿੱਤਾ ਹੈ। ਸਥਾਨਕ ਮੀਡੀਆ ਮੁਤਾਬਕ ਬੁਸ਼ਰਾ ਬੀਤੇ ਕਰੀਬ ਇਕ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ। ਝਗੜੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬੁਸ਼ਰਾ ਦੇ ਪਹਿਲੇ ਵਿਆਹ ਦਾ ਬੇਟਾ ਇਮਰਾਨ ਦੇ ਬਾਨੀ ਗਾਲਾ ਵਾਲੇ ਘਰ ਵਿਚ ਲੋੜ ਤੋਂ ਜ਼ਿਆਦਾ ਸਮੇਂ ਤੱਕ ਮੌਜੂਦ ਰਹਿੰਦਾ ਸੀ। ਉਸ ਦੀ ਜ਼ਿਆਦਾ ਦੇਰ ਮੌਜੂਦਗੀ ਇਮਰਾਨ ਨੂੰ ਪਸੰਦ ਨਹੀਂ ਸੀ। 


ਮੀਡੀਆ ਰਿਪੋਰਟ ਮੁਤਾਬਕ ਇਮਰਾਨ ਦੀ ਦੂਜੀ ਪਤਨੀ ਰੇਹਮ ਵੀ ਉਸ ਦੀ ਇਸੇ ਜਿੱਦ ਦਾ ਸ਼ਿਕਾਰ ਹੋਈ ਸੀ ਕਿਉਂਕਿ ਵਿਆਹ ਮਗਰੋਂ ਰੇਹਮ ਦੇ ਬੇਟੇ ਨੇ ਇਮਰਾਨ ਦੇ ਘਰ ਰਹਿਣਾ ਸ਼ੁਰੂ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਇਮਰਾਨ ਦੀਆਂ ਭੈਣਾਂ ਉਸ ਦੇ ਤੀਜੇ ਵਿਆਹ ਤੋਂ ਖੁਸ਼ ਨਹੀਂ ਸਨ। ਭੈਣਾਂ ਦੀ ਇਸ ਮਾਮਲੇ ਵਿਚ ਚੁੱਪੀ ਨੇ ਇਮਰਾਨ ਦੇ ਉਸ ਦੀ ਪਤਨੀ ਵਿਚਕਾਰ ਹੋਏ ਝਗੜੇ ਦੇ ਸ਼ੱਕ ਨੂੰ ਹੋਰ ਵਧਾ ਦਿੱਤਾ ਹੈ। ਇਕ ਹੋਰ ਗੱਲ ਜਿਸ ਨੇ ਬੁਸ਼ਰਾ ਦੇ ਅਹੁਦੇ ਦੇ ਕਮਜ਼ੋਰ ਹੋਣ ਦਾ ਸ਼ੱਕ ਪੈਦਾ ਕੀਤਾ ਹੈ। ਉਹ ਇਹ ਹੈ ਇਕ ਇਮਰਾਨ ਖਾਨ ਕੋਲ ਕਈ ਨਸਲਾਂ ਦੇ ਕੁੱਤੇ ਸਨ। ਪਰ ਬੁਸ਼ਰਾ ਨੇ ਆਉਣ ਮਗਰੋਂ ਇਨਾਂ ਸਾਰੇ ਕੁੱਤਿਆਂ ਨੂੰ ਘਰੋਂ ਦੂਰ ਭੇਜ ਦਿੱਤਾ ਗਿਆ ਸੀ। ਹੁਣ ਇਹ ਕੁੱਤੇ ਘਰ ਦੇ ਆਲੇ-ਦੁਆਲੇ ਘੁੰਮਦੇ ਦੇਖੇ ਜਾ ਰਹੇ ਹਨ। ਉੱਧਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਆਪਣੇ ਪੰਸਦੀਦਾ ਕੁੱਤੇ ਸ਼ੇਰੂ ਨੂੰ ਘਰੋਂ ਬਾਹਰ ਕੱਢੇ ਜਾਣ ਦੀ ਗੱਲ ਦਾ ਖੰਡਨ ਕੀਤਾ ਸੀ।


Related News