ਚਟਨੀ ਵਾਲੇ ਆਲੂ

05/16/2018 5:02:58 PM

ਨਵੀਂ ਦਿੱਲੀ— ਤੁਸੀਂ ਵੀ ਆਲੂ ਨੂੰ ਫ੍ਰਾਈ ਕਰਕੇ ਜਾਂ ਫਿਰ ਸਨੈਕਸ ਅਤੇ ਸਬਜ਼ੀ ਬਣਾ ਕੇ ਤਾਂ ਬਹੁਤ ਖਾਦੀ ਹੋਣਗੇ ਪਰ ਇਸ ਦੀ ਚਟਨੀ ਬਣਾ ਕੇ ਇਸ ਦਾ ਸੁਆਦ ਨੂੰ ਸ਼ਾਇਦ ਹੀ ਚਖਿਆ ਹੋਵੇਗਾ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੇ ਹਨ। ਤੁਸੀਂ ਇਸ ਨੂੰ ਗਰਮਾ-ਗਰਮ ਰੋਟੀ ਨਾਲ ਜਾਂ ਫਿਰ ਚਾਟ ਦੀ ਤਰ੍ਹਾਂ ਵੀ ਖਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਚਟਨੀ ਵਾਲੇ ਆਲੂ ਬਣਾਉਣ ਦੀ ਰੈਸਿਪੀ ਬਾਰੇ...
ਸਮੱਗਰੀ
(ਚਟਨੀ ਲਈ)

- ਧਨੀਏ ਦੇ ਪੱਤੇ 30 ਗ੍ਰਾਮ
- ਪੁਦੀਨੇ ਦੇ ਪੱਤੇ 2 ਚੱਮਚ
- ਅਦਰਕ 1/2 ਚੱਮਚ
- ਲਸਣ 1 ਚੱਮਚ
- ਹਰੀ ਮਿਰਚ 2
- ਪਾਣੀ 2 ਚੱਮਚ
(ਤੜਕੇ ਲਈ)
- ਤੇਲ 2 ਚੱਮਚ
- ਜੀਰਾ 1/2 ਚੱਮਚ
- ਹਿੰਗ 1/4 ਚੱਮਚ
- ਹਲਦੀ 1/4 ਚੱਮਚ
- ਉਬਲੇ ਹੋਏ ਆਲੂ 375 ਗ੍ਰਾਮ
- ਦਹੀਂ 2 ਚੱਮਚ
- ਲਾਲ ਮਿਰਚ 1/2 ਚੱਮਚ
- ਧਨੀਆ ਪਾਊਡਰ 1/2 ਚੱਮਚ
- ਗਰਮ ਮਸਾਲਾ 1/2 ਚੱਮਚ
- ਨਮਕ 1 ਚੱਮਚ
- ਚਾਟ ਮਸਾਲਾ 1/2 ਚੱਮਚ
- ਨਿੰਬੂ ਦਾ ਰਸ 1/2 ਚੱਮਚ
- ਧਨੀਆ 2 ਚੱਮਚ
- ਤਿਲ ਦੇ ਬੀਜ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
(ਚਟਨੀ ਲਈ)
1. 
ਸਭ ਤੋਂ ਪਹਿਲਾਂ ਬਲੈਂਡਰ 'ਚ 30 ਗ੍ਰਾਮ ਹਰੇ ਧਨੀਏ ਦੇ ਪੱਤੇ, 2 ਚੱਮਚ ਪੁਦੀਨੇ ਦੇ ਪੱਤੇ, 1/2 ਚੱਮਚ ਅਦਰਕ, 1 ਚੱਮਚ ਲਸਣ, 2 ਹਰੀ ਮਿਰਚ, 2 ਚੱਮਚ ਪਾਣੀ ਪਾ ਕੇ ਬਲੈਂਡ ਕਰ ਲਓ ਅਤੇ ਇਕ ਸਾਈਡ ਰੱਖ ਦਿਓ।
(ਤੜਕੇ ਲਈ)
2. 
ਪੈਨ 'ਚ 2 ਚੱਮਚ ਤੇਲ ਗਰਮ ਕਰਕੇ ਉਸ 'ਚ 1/2 ਚੱਮਚ ਜੀਰਾ, 1/4 ਚੱਮਚ ਹਿੰਗ ਅਤੇ 1/4 ਚੱਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ।
3. ਫਿਰ ਇਸ 'ਚ ਬਲੈਂਡ ਕੀਤਾ ਹੋਇਆ ਮਿਸ਼ਰਣ ਮਿਕਸ ਕਰਕੇ 5 ਤੋਂ 7 ਮਿੰਟ ਤਕ ਪਕਾਓ।
4. ਫਿਰ ਇਸ 'ਚ 375 ਗ੍ਰਾਮ ਉਬਲੇ ਹੋਏ ਬੇਬੀ ਆਲੂ ਅਤੇ 2 ਚੱਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
5. ਇਸ ਤੋਂ ਬਾਅਦ ਇਸ 'ਚ 1/2 ਚੱਮਚ ਲਾਲ ਮਿਰਚ, 1/2 ਚੱਮਚ ਧਨੀਆ ਪਾਊਡਰ, 1/2 ਚੱਮਚ ਗਰਮ ਮਸਾਲਾ, 1 ਚੱਮਚ ਨਮਕ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਨੂੰ 5 ਤੋਂ 7 ਮਿੰਟ ਤੱਕ ਪੱਕਣ ਦਿਓ।
6. ਫਿਰ ਇਸ 'ਚ 1/2 ਚੱਮਚ ਚਾਟ ਮਸਾਲਾ, 1/2 ਚੱਮਚ ਨਿੰਬੂ ਦਾ ਰਸ ਅਤੇ 2 ਚੱਮਚ ਹਰਾ ਧਨੀਆ ਪਾ ਕੇ ਇਸ ਨੂੰ ਦੁਬਾਰਾ ਮਿਲਾਓ।
7. ਚਟਨੀ ਵਾਲੇ ਆਲੂ ਬਣ ਕੇ ਤਿਆਰ ਹੈ ਇਸ ਨੂੰ ਤਿਲ ਦੇ ਬੀਜ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 


Related News