ਬੱਚਿਆਂ ਦੀ ਖਾਤਰ ਫਿਰ ਹੋਏ ਇਕੱਠੇ ਚਾਰਲੀ ਤੇ ਬਿਯਾਂਕਾ

05/25/2018 8:59:50 AM

ਜਲੰਧਰ— ਇੰਗਲੈਂਡ ਦੇ ਸਟਾਰ ਫੁੱਟਬਾਲਰ ਆਸਟਿਨ ਦੀ ਵਿਆਹੁਤਾ ਜ਼ਿੰਦਗੀ ਦੁਬਾਰਾ ਪਟਰੀ 'ਤੇ ਆਉਂਦੀ ਦਿਸ ਰਹੀ ਹੈ। ਬੀਤੇ ਦਿਨ ਉਹ ਆਪਣੀ ਪਤਨੀ ਬਿਯਾਂਕਾ ਨਾਲ ਬਾਰਬਾਡੋਸ ਬੀਚ 'ਤੇ ਛੁੱਟੀਆਂ ਮਨਾਉਂਦੇ ਹੋਏ ਦਿਸੇ। ਇਸ ਦੌਰਾਨ ਚਾਰਲੀ ਆਪਣੇ ਪੂਰੇ ਪਰਿਵਾਰ ਨਾਲ ਮੌਜੂਦ ਸੀ। ਫਰਵਰੀ 2016 ਵਿਚ ਚਾਰਲੀ ਦਾ ਨਾਂ ਹੇਅਰਡ੍ਰੈਸਰ ਰਿਸੀ ਗੈਨਨ ਨਾਲ ਜੁੜਿਆ ਸੀ। ਇਸ ਕਾਰਨ ਉਸਦਾ ਬਿਯਾਂਕਾ ਨਾਲ ਰਿਸ਼ਤਾ ਖਰਾਬ ਹੋ ਚੁੱਕਾ ਸੀ ਪਰ ਹੁਣ ਤਾਜ਼ਾ ਫੋਟੋਆਂ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਸਭ ਕੁਝ ਠੀਕ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਚਾਰਲੀ ਦੀਆਂ ਜਦੋਂ ਰਿਸੀ ਨਾਲ ਅਫੇਅਰ ਦੀਆਂ ਖਬਰਾਂ ਉਡੀਆਂ ਸਨ ਤਦ ਉਸਦੀ ਪਤਨੀ ਬਿਯਾਂਕਾ ਨੇ ਮੀਡੀਆ ਸਾਹਮਣੇ ਆ ਕੇ ਵੱਡਾ ਬਿਆਨ ਦਿੱਤਾ ਸੀ। ਉਸ ਨੇ ਕਿਹਾ ਸੀ-ਚਾਰਲੀ ਨੇ ਨਾ ਸਿਰਫ ਆਪਣਾ ਵਾਅਦਾ ਤੋੜਿਆ ਸਗੋਂ ਉਸਦਾ ਭਰੋਸਾ ਵੀ ਗੁਆ ਦਿੱਤਾ। ਬਿਯਾਂਕਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਵੀ ਪਾਈ ਸੀ, ਜਿਸ ਵਿਚ ਉਸ ਨੇ ਚਾਰਲੀ ਨੂੰ ਚੀਟਰ ਕਿਹਾ ਸੀ ਪਰ ਹੁਣ ਦੋਵਾਂ ਵਿਚਾਲੇ ਰਿਸ਼ਤੇ ਸਹੀ ਹੁੰਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਪਣੇ ਬੱਚਿਆਂ ਕਾਰਨ ਫਿਰ ਤੋਂ ਨੇੜੇ ਆਏ ਹਨ।


Related News