ਚਰਸ ਸਣੇ 2 ਗ੍ਰਿਫਤਾਰ
Sunday, May 20, 2018 - 01:21 AM (IST)

ਬਟਾਲਾ, (ਬੇਰੀ)- ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਸਬ-ਇੰਸਪੈਕਟਰ ਪ੍ਰੀਤੀ ਨੇ ਵੱਖ-ਵੱਖ ਥਾਵਾਂ ਸਿੰਬਲ ਚੌਕ ਅਤੇ ਕਾਦੀਆਂ ਚੁੰਗੀ 'ਤੇ ਕੀਤੀ ਗਈ ਵਿਸ਼ੇਸ਼ ਚੈਕਿੰਗ ਦੌਰਾਨ ਦੋ ਵਿਅਕਤੀਆਂ ਵਿਜੇ ਕੁਮਾਰ ਉਰਫ ਕਾਜੂ ਪੁੱਤਰ ਬਾਲ ਕਿਸ਼ਨ ਵਾਸੀ ਬਾੜੀਗਾਂਵ ਤਹਿਸੀਲ ਪਰਮਾਹਾਰ, ਜ਼ਿਲਾ ਚੰਬਾ ਹਿਮਾਚਲ ਪ੍ਰਦੇਸ਼ ਨੂੰ 130 ਗ੍ਰਾਮ ਚਰਸ ਅਤੇ ਕਮਲੇਸ਼ ਕੁਮਾਰ ਉਰਫ ਪਿੰਟੂ ਪੁੱਤਰ ਭਗਤ ਰਾਮ ਵਾਸੀ ਬਾੜੀਗਾਂਵ ਤਹਿਸੀਲ ਪਰਮਾਹਾਰ, ਜ਼ਿਲਾ ਚੰਬਾ ਹਿਮਾਚਲ ਪ੍ਰਦੇਸ਼ ਨੂੰ 100 ਗ੍ਰਾਮ ਚਰਸ ਸਮੇਤ ਗ੍ਰਿਫਤਾਰ ਕੀਤਾ ਹੈ।
ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਵਿਰੁੱਧ ਥਾਣਾ ਸਿਵਲ ਲਾਈਨ 'ਚ ਵੱਖ-ਵੱਖ ਕੇਸ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕਰ ਦਿੱਤੇ ਗਏ ਹਨ। ਇਸ ਮੌਕੇ ਏ. ਐੱਸ. ਆਈ. ਗੁਰਮੀਤ ਸਿੰਘ ਅਤੇ ਪੁਲਸ ਕਰਮਚਾਰੀ ਹਾਜ਼ਰ ਸਨ।